ਅਨਿਲ ਕਪੂਰ ਨੇ ਬਾਲੀਵੁੱਡ ਇੰਡਸਟਰੀ ‘ਚ ਪੂਰੇ ਕੀਤੇ 38 ਸਾਲ, ਆਪਣੀ ਪਹਿਲੀ ਫ਼ਿਲਮ ਦੀ ਤਸਵੀਰ ਸਾਂਝੀ ਕੀਤੀ
ਅਨਿਲ ਕਪੂਰ ਬਾਲੀਵੁੱਡ ਇੰਡਸਟਰੀ ਦੇ ਇੱਕ ਅਜਿਹੇ ਕਲਾਕਾਰ ਹਨ । ਜੋ ਅੱਜ ਦੇ ਬਾਲੀਵੁੱਡ ਅਦਾਕਾਰਾਂ ‘ਤੇ ਭਾਰੀ ਪੈਂਦੇ ਹਨ ਅਤੇ ਯੰਗ ਹੀਰੋ ਨੂੰ ਪਿੱਛੇ ਛੱਡਦੇ ਹਨ । ਉਹ ਅੱਜ ਵੀ ਫ਼ਿਲਮਾਂ ‘ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਬਤੌਰ ਹੀਰੋ ਕੰਮ ਕਰ ਰਹੇ ਹਨ । ਅੱਜ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ 38 ਸਾਲ ਪੂਰੇ ਕਰ ਲਏ ਹਨ । ਇਸ ਮੌਕੇ ਉਨ੍ਹਾਂ ਨੇ ਆਪਣੀ ਪਹਿਲੀ ਫ਼ਿਲਮ ‘ਵੋਹ ਸਾਤ ਦਿਨ’ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।
Image From Instagram
ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਆਪਣੇ ਖੇਤ ਚੋਂ ਅੰਬ ਦੇ ਰੁੱਖ ਤੋਂ ਅੰਬ ਤੋੜਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
Image From Instagram
ਅਨਿਲ ਕਪੂਰ ਦੀ ਪਹਿਲੀ ਬਾਲੀਵੁੱਡ ਫਿਲਮ 'ਵੋਹ ਸਾਤ ਦਿਨ' 23 ਜੂਨ 1983 ਨੂੰ ਰਿਲੀਜ਼ ਹੋਈ ਸੀ। ਅਨਿਲ ਕਪੂਰ ਨੇ ਫਿਲਮ ਦੇ ਇਸ ਖਾਸ ਮੌਕੇ ਅਤੇ ਇੰਡਸਟਰੀ 'ਚ ਉਨ੍ਹਾਂ ਦੇ 38 ਸਾਲਾਂ ਦੇ ਲਈ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।
Image From Instagram
ਅਨਿਲ ਕਪੂਰ ਨੇ ਫਿਲਮ 'ਹਮਾਰੇ ਤੁਮ੍ਹਾਰੇ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਅਨਿਲ ਕਪੂਰ ਦੀ ਡੈਬਿਊ ਫਿਲਮ ਨੂੰ ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਘ ਅਤੇ ਭਰਾ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ। ਵੱਡੀ ਗੱਲ ਇਹ ਹੈ ਕਿ ਬੋਨੀ ਕਪੂਰ ਇਸ ਫਿਲਮ ਨੂੰ ਪਦਮਿਨੀ ਕੋਲਹਾਪੁਰੀ ਅਤੇ ਮਿਥੁਨ ਚੱਕਰਵਰਤੀ ਨਾਲ ਬਣਾਉਣਾ ਚਾਹੁੰਦੇ ਸਨ।
View this post on Instagram