ਮੀਡੀਆ ਨੂੰ ਦੇਖ ਕੇ ਭੜਕਿਆ ਸ਼ਾਹਰੁਖ ਖਾਨ ਦਾ ਲਾਡਲਾ ਅਬਰਾਹਮ , ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 19th 2018 07:27 AM |  Updated: November 19th 2018 07:27 AM

ਮੀਡੀਆ ਨੂੰ ਦੇਖ ਕੇ ਭੜਕਿਆ ਸ਼ਾਹਰੁਖ ਖਾਨ ਦਾ ਲਾਡਲਾ ਅਬਰਾਹਮ , ਦੇਖੋ ਵੀਡਿਓ 

ਬਾਲੀਵੁੱਡ ਸਿਤਾਰਿਆਂ ਵਾਂਗ ਉਹਨਾਂ ਦੇ ਬੱਚੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ । ਸ਼ਾਹਰੁਖ ਖ਼ਾਨ ਦਾ ਛੋਟਾ ਬੇਟਾ ਅਬਰਾਹਮ ਖਾਨ ਉਦੋਂ ਸੁਰਖੀਆਂ ਵਿੱਚ ਆ ਗਿਆ ਜਦੋਂ ਫੋਟੋ ਖਿੱਚਣ 'ਤੇ ਉਹ ਮੀਡੀਆ 'ਤੇ ਗੁੱਸਾ ਕਰਦਾ ਹੋਇਆ ਨਜ਼ਰ ਆਇਆ ।ਅਬਰਾਹਮ, ਐਸ਼ਵਰਿਆ ਦੀ ਧੀ ਅਰਾਧਿਆ ਦੀ ਜਨਮ ਦਿਨ ਦੀ ਪਾਰਟੀ 'ਚ ਆਇਆ ਹੋਇਆ ਸੀ, ਇਸ ਦੌਰਾਨ ਜਦੋਂ ਉਹ ਪਾਰਟੀ ਵਿੱਚੋਂ ਵਾਪਿਸ ਜਾ ਰਿਹਾ ਸੀ ਤਾਂ ਮੀਡੀਆ ਨੇ ਉਸ ਨੂੰ ਘੇਰ ਲਿਆ ।

ਹੋਰ ਵੇਖੋ :ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ

https://www.instagram.com/p/BqU3wdZHkR6/?utm_source=ig_embed&utm_campaign=embed_video_watch_again

ਮੀਡੀਆ ਦੀ ਭੀੜ ਨੂੰ ਦੇਖਕੇ ਅਬਰਾਹਮ ਏਨਾਂ ਡਰ ਗਿਆ ਕਿ ਉਹ ਆਪਣਾ ਮੂੰਹ ਲੁਕਾਉਣ ਲੱਗਾ।ਇਸ ਸਭ ਦੇ ਬਾਵਜ਼ੂਦ ਪੱਤਰਕਾਰ ਉਸ ਦੀਆਂ ਤਸਵੀਰਾਂ ਕਲਿੱਕ ਕਰਦੇ ਰਹੇ । ਆਖਰ ਜਦੋਂ ਅਬਰਾਹਮ ਕਾਰ 'ਚ ਬੈਠਿਆ ਤਾਂ ਉਸ ਨੇ ਗੁੱਸੇ 'ਚ ਮੀਡੀਆ ਨੂੰ ਕਹਿ ਹੀ ਦਿੱਤਾ, 'ਨੋ ਪਿਕਚਰਸ, ਨੋ ਪਿਕਚਰਸ'।

ਹੋਰ ਵੇਖੋ :ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ

https://www.instagram.com/p/BqUQcMgHEEb/?utm_source=ig_embed&utm_campaign=embed_video_watch_again

ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਾਹਰੁਖ ਖਾਨ ਦੇ ਬੱਚੇ ਮੀਡੀਆ ਨੂੰ ਦੇਖਕੇ ਘਬਰਾਏ ਹੋਣ ਇਸ ਤੋਂ ਪਹਿਲਾਂ ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਵੀ ਮੀਡੀਆ ਨੂੰ ਦੇਖਕੇ ਘਬਰਾਈ ਸੀ । ਜਿਸ ਤੋਂ ਬਾਅਦ ਸ਼ਾਹਰੁਖ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਪਤਾ ਹੈ ਕਿ ਮੀਡੀਆ ਨੂੰ ਕਿਸ ਤਰ੍ਹਾਂ ਹੈਡਲ ਕਰਨਾ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਹਨ ਪਰ ਉਹਨਾਂ ਦੇ ਬੱਚੇ ਅਜੇ ਵੱਡੇ ਹੋ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਮੀਡੀਆ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network