ਅੰਗਦ ਬੇਦੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਲਈ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਿਤਾ ਦੀ ਸੇਵਾ ਕਰਦੇ ਆਏ ਨਜ਼ਰ ਹੀਰੋ

Reported by: PTC Punjabi Desk | Edited by: Lajwinder kaur  |  May 02nd 2022 12:48 PM |  Updated: May 02nd 2022 12:48 PM

ਅੰਗਦ ਬੇਦੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਲਈ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਿਤਾ ਦੀ ਸੇਵਾ ਕਰਦੇ ਆਏ ਨਜ਼ਰ ਹੀਰੋ

Punjabi Entertainment News : ਬਾਲੀਵੁੱਡ ਐਕਟਰ ਅੰਗਰ ਬੇਦੀ ANGAD BEDI ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਪਿਤਾ ਬਿਸ਼ਨ ਸਿੰਘ ਬੇਦੀ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿਤਾ ਬਿਸ਼ਨ ਬੇਦੀ ਬਿਮਾਰ ਚੱਲ ਰਹੇ ਨੇ। ਜਦੋਂ ਪਿਤਾ ਦੀ ਕੁਝ ਸਿਹਤ ਚੰਗੀ ਹੋਈ ਤਾਂ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ।

inside imge of angad bedi and bishan singh bedi

ਹੋਰ ਪੜ੍ਹੋ :  ਸਰਦਾਰੀ ਲੁੱਕ ‘ਚ ਨਜ਼ਰ ਆਈ ਨੀਰੂ ਬਾਜਵਾ, ਭਾਬੀ ਗੀਤ ‘ਤੇ ਗਾਇਕਾ ਅਮਰ ਨੂਰੀ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ

ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੇ ਸਰੋਵਰ ਦੇ ਜਲ ਨਾਲ ਆਪਣੇ ਪਿਤਾ ਦੀਆਂ ਲੱਤਾਂ ਧੋਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਦੇ ਪਿਤਾ ਵੀਲਚੇਅਰ ਉੱਤੇ ਬੈਠੇ ਹੋਏ ਹਨ। ਅੰਗਦ ਬਹੁਤ ਹੀ ਸ਼ਰਧਾ ਦੇ ਨਾਲ ਆਪਣੀ ਪਿਤਾ ਦੀ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ।

angad bedi pens heartwarming wish on son half birthday

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅੰਗਦ ਬੇਦੀ ਨੇ ਬਹੁਤ ਹੀ ਭਾਵੁਕ ਕੈਪਸ਼ਨ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਧੰਨਭਾਗ ਮੇਰੇ ਤੇਰੀ ਸੇਵਾ ਦਾ ਸਬੱਬ ਮਿਲਿਆ ਮੈਨੂੰ!! ਦਰਬਾਰ ਸਾਹਿਬ ਸੁੱਖਿਆ ਸੀ for your recovery and good health.. ਬੁਲਾਵਾ ਆ ਹੀ ਗਿਆ... Wish you lots of strength dad. Stay strong.. daanteya kar.. miss kardaan teri gaal!! #bishansinghbedi #bapu’।

angad bedi with father Bishan Singh Bedi bedi

ਇਸ ਪੋਸਟ ਉੱਤੇ ਅਭਿਸ਼ੇਕ ਬੱਚਨ, ਅਸੀਸ ਕੌਰ, ਐਮੀ ਵਿਰਕ, ਦਿਲਜੋਤ, ਰਣਵਿਜੇ, ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਦੁਆਵਾਂ ਬਿਸ਼ਨ ਸਿੰਘ ਬੇਦੀ ਨੂੰ ਦਿੱਤੀਆਂ ਹਨ। ਦੱਸ ਦਈਏ ਅੰਗਦ ਬੇਦੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2022’ ਦੀ ਜੇਤੂ ਜਸਪ੍ਰੀਤ ਕੌਰ ਦੇ ਘਰ ਜਸ਼ਨ ਦਾ ਮਹੌਲ, ਭੰਗੜੇ ਪਾ ਕੇ ਮਨਾਈ ਖੁਸ਼ੀ

 

 

View this post on Instagram

 

A post shared by ANGAD BEDI (@angadbedi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network