ਕੋਰੋਨਾ ਨੂੰ ਮਾਤ ਦੇ ਕੇ 16 ਦਿਨਾਂ ਤੋਂ ਬਾਅਦ ਘਰ ਵਾਪਿਸ ਆਏ ਐਕਟਰ ਅੰਗਦ ਬੇਦੀ ਆਪਣੀ ਧੀ ਮੇਹਰ ਨੂੰ ਮਿਲਕੇ ਹੋਏ ਭਾਵੁਕ, ਦੇਖੋ ਵੀਡੀਓ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਦੇਸ਼ ‘ਚ ਕੋਰੋਨਾ ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਜਿਸ ਕਰਕੇ ਕਈ ਬਾਲੀਵੁੱਡ ਐਕਟਰ ਵੀ ਇਸ ਦੀ ਲਪੇਟ ‘ਚ ਆ ਚੁੱਕੇ ਨੇ। ਹਾਲ ਹੀ 'ਚ ਅੰਗਦ ਬੇਦੀ ਵੀ ਕੋਰੋਨਾ ਨੂੰ ਹਰਾ ਕੇ 16 ਦਿਨਾਂ ਤੋਂ ਬਾਅਦ ਆਪਣੇ ਘਰ ਵਾਪਿਸ ਆਏ ਨੇ।
ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਨਵੀਂ ਫ਼ਿਲਮ ‘Akal De Anne’ ਦਾ ਕੀਤਾ ਐਲਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਆਪਣੀ ਧੀ ਮੇਹਰ ਨੂੰ ਕਈ ਦਿਨਾਂ ਤੋਂ ਬਾਅਦ ਦੇਖ ਕੇ ਅੰਗਦ ਬੇਦੀ ਕੁਝ ਭਾਵੁਕ ਨਜ਼ਰ ਆਏ । ਉਨ੍ਹਾਂ ਨੇ ਆਪਣੀ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਅੰਗਦ ਆਪਣੀ ਧੀ ਮੇਹਰ ਤੇ ਪਤਨੀ ਨੇਹਾ ਧੂਪੀਆ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅੰਗਦ ਬੇਦੀ ਨੇ ਲੰਬੀ ਚੌੜੀ ਕੈਪਸ਼ਨ ਪਾਈ ਹੈ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।ANGAD BEDI
ਦੱਸ ਦਈਏ ਇਸ ਮਹੀਨੇ ਹੀ ਦੋਵੇਂ ਦਾ ਵਿਆਹ ਨੂੰ ਪੂਰੇ ਤਿੰਨ ਸਾਲ ਹੋ ਗਏ ਨੇ । ਅੰਗਦ ਬੇਦੀ ਤੇ ਨੇਹਾ ਧੂਪੀਆ ਸਾਲ 2018 ਵਿੱਚ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵੇਂ ਜਣਿਆਂ ਨੇ ਗੁਪਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ।
View this post on Instagram