ਅਨੰਨਿਆ ਪਾਂਡੇ ਨੇ ਪਾਣੀ ਦੇ ਅੰਦਰ ਕਰਵਾਇਆ ਫੋਟੋਸ਼ੂਟ, ਵਿਖਿਆ ਅਦਾਕਾਰਾ ਦਾ ਗੈਲਮਰਸ ਅੰਦਾਜ਼਼
ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਆਪਣੀ ਫ਼ਿਲਮ ਗਹਿਰਾਈਆਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਨੰਨਿਆ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਅਨੰਨਿਆ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਅਨੰਨਿਆ ਪਾਂਡੇ ਦੀ ਫ਼ਿਲਮ 'ਗਹਿਰਾਈਆਂ ' ਭਾਵੇਂ ਹੀ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਇਹ ਫਿਲਮ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਹੁਣ ਅਨੰਨਿਆ ਪਾਂਡੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Image Source: Instagram
ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨੰਨਿਆ ਨੇ ਇਹ ਫੋਟੋਸ਼ੂਟ ਪਾਣੀ ਦੇ ਅੰਦਰ ਕਰਵਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਨੰਨਿਆ ਨੇ ਕੈਪਸ਼ਨ ਵਿੱਚ ਲਿਖਿਆ, "ਜਲਪਰੀ"! ਇਸ ਦੇ ਨਾਲ ਉਹ ਆਪਣੀ ਫ਼ਿਲਮ ਗਹਿਰਾਈਆਂ ਦਾ ਪ੍ਰਮੋਸ਼ਨ ਕਰਦੀ ਨਜ਼ਰ ਆਈ।
Image Source: Instagram
ਇਨ੍ਹਾਂ ਤਸਵੀਰਾਂ ਦੇ ਵਿੱਚ ਅਨੰਨਿਆ ਚਿੱਟੇ ਰੰਗ ਦੀ ਬਿਕਨੀ ਵਿੱਚ ਵਿਖਾਈ ਦੇ ਰਹੀ ਹੈ ਤੇ ਉਹ ਪਾਣੀ ਦੇ ਅੰਦਰ ਵੱਖ-ਵੱਖ ਪੋਜ਼ ਦੇ ਰਹੀ ਹੈ। ਅਨੰਨਿਆ ਦਾ ਇਹ ਗਲੈਮਰਸ ਤੇ ਸਿਜ਼ਲਿੰਗ ਅਵਤਾਰ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨਗੇ ਕਪਿਲ ਸ਼ਰਮਾ, ਨੰਦਿਤਾ ਦਾਸ ਦੀ ਫ਼ਿਲਮ 'ਚ ਕਰਨਗੇ ਕੰਮ
ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਵੀ ਅਨੰਨਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਅਨੰਨਿਆ ਦੀ ਇਸ ਪੋਸਟ 'ਤੇ ਮਲਾਇਕਾ ਅਰੋੜਾ ਨੇ ਕਮੈਂਟ ਕਰਦੇ ਹੋਏ ਲਿਖਿਆ , ਬਿਊਟੀ ਤੇ ਇਸ ਦੇ ਨਾਲ ਹੀ ਉਸ ਲਈ ਹਾਰਟ ਈਮੋਜੀ ਵੀ ਬਣਾਇਆ ਹੈ। ਇਸ ਤੋਂ ਇਲਾਵਾ ਫੈਸ਼ਨ ਡਿਜ਼ਾਈਨਰ ਅਨੀਤਾ ਸ਼ਰਾਫ ਅਦਜਾਨੀਆ ਨੇ ਕਮੈਂਟ ਲਿਖਿਆ ਗੋਰਜਿਅਸ। ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਨੇ ਵੀ ਇਸ 'ਤੇ ਟਿੱਪਣੀ ਕੀਤੀ ਅਤੇ ਲਿਖਿਆ, ਅਸੀਂ ਕੱਲ੍ਹ ਇੱਥੇ ਹਾਂ। ਇਸ ਤੋਂ ਇਲਾਵਾ ਅਨੰਨਿਆ ਦੀਆਂ ਤਸਵੀਰਾਂ 'ਤੇ ਫੈਨਜ਼ ਵੀ ਕਮੈਂਟ ਕਰਕੇ ਉਸ ਦੀ ਖੂਬਸੂਰਤੀ ਦੀ ਸ਼ਲਾਘਾ ਕਰ ਰਹੇ ਹਨ।
Image Source: Instagram
ਦੱਸਣਯੋਗ ਹੈ ਕਿ ਮੌਜੂਦਾ ਸਮੇਂ 'ਚ ਅਨੰਨਿਆ ਪਾਂਡੇ ਨੇ ਦੀਪਿਕਾ ਪਾਦੁਕੋਣ ਨਾਲ ਫ਼ਿਲਮ 'ਗਹਿਰਾਈਆਂ' 'ਚ ਕੰਮ ਕੀਤਾ ਹੈ। ਇਸ ਫ਼ਿਲਮ ਨੂੰ 11 ਫਰਵਰੀ ਨੂੰ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਕੀ ਗਿਆ ਹੈ। ਫਿਲਮ 'ਗਹਰੀਆਂ' 'ਚ ਅਨੰਨਿਆ ਪਾਂਡੇ, ਧੀਰਿਆ ਕਰਵਾ, ਦੀਪਿਕਾ ਪਾਦੁਕੋਣ ਅਤੇ ਸਿਧਾਂਤ ਚਤੁਰਵੇਦੀ ਨਜ਼ਰ ਆ ਰਹੇ ਹਨ। ਇਹ ਫ਼ਿਲਮ ਇੰਟੀਮੇਟ ਸੀਨਜ਼ ਨੂੰ ਲੈ ਕੇ ਲਗਾਤਾਰ ਚਰਚਾ 'ਚ ਰਹੀ ਹੈ।
View this post on Instagram