ਅਨੰਤ ਅੰਬਾਨੀ ਤੇ ਰਾਧਿਕਾ ਦੀ ਮੰਗਣੀ 'ਚ ਪਰਿਵਾਰ ਸਣੇ ਪਹੁੰਚੇ ਸ਼ਾਹਰੁਖ ਖ਼ਾਨ, ਮਾਂ ਗੌਰੀ ਨਾਲ ਆਰੀਅਨ ਖ਼ਾਨ ਨੂੰ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Pushp Raj  |  January 20th 2023 03:16 PM |  Updated: January 20th 2023 03:16 PM

ਅਨੰਤ ਅੰਬਾਨੀ ਤੇ ਰਾਧਿਕਾ ਦੀ ਮੰਗਣੀ 'ਚ ਪਰਿਵਾਰ ਸਣੇ ਪਹੁੰਚੇ ਸ਼ਾਹਰੁਖ ਖ਼ਾਨ, ਮਾਂ ਗੌਰੀ ਨਾਲ ਆਰੀਅਨ ਖ਼ਾਨ ਨੂੰ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Aryan Khan spotted with mom Gauri Khan: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਨ ਦੀ ਮੰਗਣੀ ਅੰਬਾਨੀ ਪਰਿਵਾਰ ਲਈ ਬੇਹੱਦ ਖ਼ਾਸ ਮੌਕਾ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਬਾਨੀ ਪਰਿਵਾਰ ਦੇ ਖ਼ਾਸ ਫੰਕਸ਼ਨ 'ਤੇ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਖ਼ਾਸ ਮੌਕੇ 'ਤੇ ਹੋਰਨਾਂ ਬਾਲੀਵੁੱਡ ਸੈਲਬਸ ਦੇ ਨਾਲ ਸ਼ਾਹਰੁਖ ਖ਼ਾਨ ਪੂਰੇ ਪਰਿਵਾਰ ਨਾਲ ਅਨੰਤ ਤੇ ਰਾਧਿਕਾ ਦੀ ਮੰਗਣੀ ਵਿੱਚ ਸ਼ਿਰਕਤ ਕਰਨ ਪਹੁੰਚੇ।

image source Instagram

ਕਈ ਬਾਲੀਵੁੱਡ ਸੈਲਬਸ ਜਿਵੇਂ ਸਾਰਾ ਅਲੀ ਖ਼ਾਨ ਤੋਂ ਲੈ ਕੇ ਦੀਪਿਕਾ ਪਾਦੂਕੋਣ ਨੇ ਪਾਰਟੀ ਨੂੰ ਵਿੱਚ ਬੇਹੱਦ ਗਲੈਮਰਸ ਬਣਾਇਆ, ਪਰ ਸ਼ਾਹਰੁਖ ਖ਼ਾਨ ਦੀ ਪਰਿਵਾਰ ਨਾਲ ਐਂਟਰੀ ਨੇ ਪੈਪਰਾਜ਼ੀਸ ਤੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ਇਸ ਸਮਾਗਮ ਵਿੱਚ ਸ਼ਾਹਰੁਖ ਖ਼ਾਨ ਪਤਨੀ ਗੌਰੀ ਅਤੇ ਬੇਟੇ ਆਰੀਅਨ ਖ਼ਾਨ ਦੀ ਐਂਟਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸ਼ਾਹਰੁਖ ਦੇ ਫੈਨਜ਼ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਦੇਰ ਰਾਤ ਸ਼ਾਹਰੁਖ ਖ਼ਾਨ ਪਰਿਵਾਰ ਨਾਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਪਾਰਟੀ 'ਚ ਸ਼ਾਮਿਲ ਹੋਏ। ਹਾਲਾਂਕਿ, ਉਹ ਪੈਪਰਾਜ਼ੀਸ ਦੇ ਸਾਹਮਣੇ ਫੋਟੋ ਕਲਿੱਕ ਕਰਵਾਉਣ ਤੋਂ ਬਚਦੇ ਹੋਏ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਉਹ ਕਾਲੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਹੋਏ ਨਜ਼ਰ ਆਏ।

image source Instagram

ਜਿੱਥੇ ਇੱਕ ਪਾਸੇ ਸ਼ਾਹਰੁਖ ਖ਼ਾਨ ਪੈਪਰਾਜ਼ੀਸ ਤੋਂ ਬੱਚਦੇ ਹੋਏ ਨਜ਼ਰ ਆਏ ਉੱਥੇ ਹੀ ਦੂਜੇ ਪਾਸੇ ਇਸ ਵਾਰ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਅਤੇ ਬੇਟੇ ਆਰੀਅਨ ਨੇ ਇਕੱਠੇ ਕਈ ਤਸਵੀਰਾਂ ਕਲਿੱਕ ਕੀਤੀਆਂ ਹਨ। ਇਸ ਦੌਰਾਨ ਜਿੱਥੇ ਗੌਰੀ ਖ਼ਾਨ ਕ੍ਰੀਮ ਅਤੇ ਸਿਲਵਰ ਕਲਰ ਦੇ ਹੈਵੀ ਲਹਿੰਗੇ ਵਿੱਚ ਨਜ਼ਰ ਆਈ, ਉੱਥੇ ਆਰੀਅਨ ਖ਼ਾਨ ਆਲ ਬਲੈਕ ਲੁੱਕ ਵਿੱਚ ਬੇਹੱਦ ਡੈਸ਼ਿੰਗ ਲੱਗ ਰਹੇ ਸਨ।

ਮਾਂ-ਪੁੱਤਰ ਦੀਆਂ ਇਹ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਉੱਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਨੂੰ ਆਰੀਅਨ ਖ਼ਾਨ ਦਾ ਆਲ ਬਲੈਕ ਆਊਟਫਿੱਟ ਲੁੱਕ ਬੇਹੱਦ ਪਸੰਦ ਆਇਆ।

ਵੀਡੀਓ 'ਤੇ ਇੱਕ ਫੈਨ ਨੇ ਲਿਖਿਆ, ਮੈਨ ਆਰੀਅਨ ਖ਼ਾਨ ਬਹੁਤ ਖੂਬਸੂਰਤ ਅਤੇ ਹੈਂਡਸਮ ਲੁੱਕ ਵਾਲਾ ਹੈ। । ਸ਼ਾਇਦ ਹੀ ਕਿਸੇ ਅਦਾਕਾਰ ਦਾ ਬੇਟਾ ਇੰਨਾ ਹੈਂਡਸਮ ਹੈ ਜੋ ਕਿ ਐਕਟਰ ਬਨਣ ਦੇ ਕਾਬਿਲ ਹੈ।ਜਦੋਂ ਕਿ ਇੱਕ ਹੋਰ ਫੈਨ ਨੇ ਆਰੀਅਨ ਦੀ ਤਾਰੀਫ ਕਰਦੇ ਹੋਏ ਲਿਖਿਆ, 'ਫਿਊਚਰ ਕਿੰਗ।'

image source Instagram

ਹੋਰ ਪੜ੍ਹੋ: ਨੋਰਾ ਫ਼ਤੇਹੀ ਤੇ ਰਾਜ ਕੁਮਾਰ ਰਾਓ ਦਾ ਗੀਤ 'ਅੱਛਾ ਸਿਲਾ ਦੀਆ' ਸੋਸ਼ਲ ਮੀਡੀਆ 'ਤੇ ਹੋਇਆ ਟ੍ਰੈਂਡ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਅਦਾਕਾਰ ਦਾ ਆਸ਼ਿਕਾਨਾ ਅੰਦਾਜ਼

ਦੱਸ ਦੇਈਏ ਕਿ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਸਟਾਰਰ ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦੀ ਬੁਕਿੰਗ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸਾਰੇ ਪ੍ਰਸ਼ੰਸਕ ਫਿਲਮ ਦੇਖਣ ਲਈ ਤਿਆਰ ਹਨ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network