ਨਵਜੰਮੇ ਬੱਚੇ ਨੂੰ ਗੋਦ 'ਚ ਲੈ ਘਰ ਪਹੁੰਚੇ ਆਨੰਦ ਅਹੂਜਾ ਤੇ ਸੋਨਮ ਕਪੂਰ, ਵੇਖੋ ਵੀਡੀਓ
Anand Ahuja and Sonam Kapoor with newborn baby: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਉਸ ਦੇ ਪਤੀ ਆਨੰਦ ਅਹੂਜਾ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਦੋਹਾਂ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਆਨੰਦ ਅਹੂਜਾ, ਸੋਨਮ ਤੇ ਅਨਿਲ ਕਪੂਰ ਨਵਜਨਮੇ ਬੱਚੇ ਨਾਲ ਨਜ਼ਰ ਆ ਰਹੇ ਹਨ।
image source instagram
ਦੱਸ ਦਈਏ ਕਿ ਅੱਜ ਤੋਂ ਠੀਕ 6 ਦਿਨ ਪਹਿਲਾਂ ਸੋਨਮ ਕਪੂਰ ਨੇ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ ਹੈ। ਸੋਨਮ ਅਤੇ ਆਨੰਦ ਦੇ ਪਰਿਵਾਰਕ ਮੈਂਬਰਾਂ ਨੇ ਪੂਰੇ ਜੋਰ-ਸ਼ੋਰ ਨਾਲ ਬੱਚੇ ਦਾ ਸਵਾਗਤ ਕੀਤਾ। ਆਨੰਦ ਅਹੂਜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਪੋਸਟ ਦੇ ਜ਼ਰੀਏ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਸੀ।
ਇਸ ਬਾਰੇ ਦੱਸਦੇ ਹੋਏ ਆਨੰਦ ਨੇ ਪੋਸਟ ਵਿੱਚ ਲਿਖਿਆ ਸੀ, 'ਕਪੂਰ ਪਰਿਵਾਰ ਨੇ 20.08.2022 ਨੂੰ ਬੱਚੇ ਦਾ ਸਵਾਗਤ ਕੀਤਾ।' ਡਾਕਟਰਾਂ, ਨਰਸਾਂ, ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਕੀਤਾ। ਇਹ ਵੀ ਕਿਹਾ ਗਿਆ ਕਿ ਹਰ ਕਿਸੇ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ।'
image source instagram
ਹਾਲ ਹੀ ਵਿੱਚ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਇਸ ਪਹਿਲੀ ਵੀਡੀਓ ਦੇ ਵਿੱਚ ਹਾਲ ਹੀ ਵਿੱਚ ਨਾਨਾ ਬਣੇ ਅਦਾਕਾਰ ਅਨਿਲ ਕਪੂਰ ਤੇ ਆਨੰਦ ਅਹੂਜਾ ਪੈਪਰਾਜ਼ੀਸ ਕੋਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਮਗਰੋਂ ਉਹ ਮੀਡੀਆ ਟੀਮ ਨੂੰ ਮਿਠਾਈਆਂ ਵੀ ਵੰਡਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਸ਼ੇਅਰ ਕੀਤੀ ਗਈ ਦੂਜੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਨੰਦ ਅਹੂਜਾ ਆਪਣੀ ਗੋਦ ਆਪਣੇ ਨਵ ਜਨਮੇ ਬੱਚੇ ਨੂੰ ਲੈ ਕੇ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਵਿਖਾਈ ਦੇ ਰਹੇ ਹਨ। ਹਲਾਂਕਿ ਵੀਡੀਓ ਦੇ ਵਿੱਚ ਨਵਜਨਮੇ ਬੱਚੇ ਦਾ ਚਿਹਰਾ ਨਹੀਂ ਵਿਖਾਈ ਦੇ ਰਹਾ ਹੈ। ਵੀਡੀਓ ਦੇ ਪਿਛੇ ਸੋਨਮ ਅਤੇ ਰਿਆ ਨੂੰ ਘਰ ਦੇ ਅੰਦਰ ਦਾਖਲ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ।
image source instagram
ਹੋਰ ਪੜ੍ਹੋ: ਕਾਰਤਿਕ ਆਰੀਅਨ ਨੂੰ ਵੇਖ ਰੋਣ ਲੱਗੀ ਫੈਨ, ਅਦਾਕਾਰ ਨੇ ਇੰਝ ਦਿੱਤਾ ਰਿਐਕਸ਼ਨ ਵੇਖੋ ਵੀਡੀਓ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਨਮ ਦੇ ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰ ਕਪੂਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਕਈ ਫੈਨਜ਼ ਨੇ ਸੋਨਮ ਕਪੂਰ, ਆਨੰਦ ਤੇ ਉਨ੍ਹਾਂ ਦੇ ਬੇਟੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
View this post on Instagram
View this post on Instagram