ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ

Reported by: PTC Punjabi Desk | Edited by: Shaminder  |  January 31st 2023 06:22 PM |  Updated: January 31st 2023 06:22 PM

ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ

ਗੁਰਦਾਸ ਮਾਨ (Gurdas Maan)  ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਰਗਰਮ ਹਨ । ਬੀਤੇ ਦਿਨੀਂ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ (Old Pic)ਨੂੰ ਸਾਂਝਾ ਕੀਤਾ ਹੈ ।ਇਹ ਉਨ੍ਹਾਂ ਦੀ ਫ਼ਿਲਮ ਦੇ ਵਿੱਚੋਂ ਲਈ ਗਈ ਤਸਵੀਰ ਹੈ।

Gurdas maan- Image Source : Instagram

ਹੋਰ ਪੜ੍ਹੋ : ਟੌਪ ਦੀ ਜਗ੍ਹਾ ਜੀਨਸ ਪਾ ਕੇ ਰੈਸਟੋਰੈਂਟ ਪਹੁੰਚ ਗਈ ਉਰਫੀ ਜਾਵੇਦ, ਲੋਕਾਂ ਨੇ ਕਿਹਾ ‘ਪੈਂਟ ਫਾੜ ਦੀ’

ਮਿੱਟੀ ਨਾਲ ਜੁੜਿਆ ਕਲਾਕਾਰ

ਗੁਰਦਾਸ ਮਾਨ ਮਿੱਟੀ ਨਾਲ ਜੁੜੇ ਗਾਇਕ ਹਨ । ਉਨ੍ਹਾਂ ਦਾ ਮਿੱਠ ਬੋਲੜਾ ਅਤੇ ਮਿਲਣਸਾਰ ਸੁਭਾਅ ਹਰ ਕਿਸੇ ਨੂੰ ਪਲਾਂ ‘ਚ ਹੀ ਆਪਣਾ ਬਣਾ ਲੈਂਦਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਗੁਰਦਾਸ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

inside image of gurdas maan

ਹੋਰ ਪੜ੍ਹੋ :  ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ, ਵੀਡੀਓ ਹੋ ਰਿਹਾ ਵਾਇਰਲ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਹਰ ਉਮਰ ਦੇ ਸਰੋਤੇ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਹਨ ।

punjabi singer gurdas maan

ਫ਼ਿਲਮਾਂ ‘ਚ ਵੀ ਕਰ ਚੁੱਕੇ ਹਨ ਕੰਮ

ਗੁਰਦਾਸ ਮਾਨ ਜਿੱਥੇ ਗਾਇਕੀ ਦੇ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ । ਉੱਥੇ ਹੀ ਉਨ੍ਹਾਂ ਨੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਉਹ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਸੁਖਮਣੀ’, ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network