ਅਦਾਕਾਰ ਸਲਮਾਨ ਖ਼ਾਨ ਦੇ ਭਰਾਵਾਂ ਅਤੇ ਭਤੀਜੇ ਖਿਲਾਫ ਐਫ.ਆਈ.ਆਰ ਦਰਜ
ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਨਿਰਵਾਣ ਅਤੇ ਅਰਬਾਜ਼ ਖ਼ਾਨ ਦੇ ਖਿਲਾਫ ਬੀਐੱਮਸੀ ਨੇ ਐੱਫਆਈਆਰ ਦਰਜ ਕੀਤਾ ਹੈ । ਤਿੰਨਾਂ ‘ਤੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣ ਦਾ ਇਲਜ਼ਾਮ ਹੈ । ਮਾਮਲਾ ਪਿਛਲੇ ਸਾਲ ਦਸੰਬਰ ਦਾ ਦੱਸਿਆ ਜਾ ਰਿਹਾ ਹੈ ।
ਦੋਸ਼ ਹੈ ਕਿ ਦੁਬਈ ਤੋਂ ਮੁੰਬਈ ਵਾਪਸ ਆਉਣ ’ਤੇ ਤਿੰਨਾਂ ਨੂੰ ਨਿਯਮਾਂ ਅਨੁਸਾਰ ਇਕ ਹੋਟਲ ’ਚ ਕੁਆਰੰਟਾਈਨ ਹੋਣਾ ਸੀ, ਜਿਸ ਦਾ ਉਨ੍ਹਾਂ ਨੇ ਪਾਲਣ ਨਹੀਂ ਕੀਤਾ।
ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਚੁੱਲ੍ਹੇ ਤੇ ਬਣਾਇਆ ਖਾਣਾ, ਸਬਜ਼ੀ ਵਿੱਚ ਪਾ ਬੈਠੇ ਘਾਹ, ਵੀਡੀਓ ਵਾਇਰਲ
ਦੋਸ਼ ਇਹ ਵੀ ਹੈ ਕਿ ਸੋਹੇਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੁਆਰੰਟਾਈਨ ਹੋਣ ਲਈ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ ’ਚ ਰੂਮ ਬੁੱਕ ਕਰਵਾਇਆ ਹੈ, ਜੇ ਮੁੰਬਈ ਏਅਰਪੋਰਟ ’ਤੇ ਟੈਸਟ ਕਰਵਾਉਣ ਤੋਂ ਬਾਅਦ ਸਿੱਧੇ ਘਰ ਚਲੇ ਗਏ ਸੀ। ਤਿੰਨਾਂ ਖ਼ਿਲਾਫ਼ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ’ਚ ਐੱਫਆਈਆਰ ਦਰਜ ਕਰਵਾਈ ਹੈ।
ਦੱਸ ਦੇਈਏ ਕਿ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ, ਯੂਕੇ, ਯੂਰਪ ਅਤੇ ਮੱਧ ਪੂਰਬ ਤੋਂ ਆਉਣ ਵਾਲੇ ਲੋਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿਚ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸੰਸਥਾਗਤ ਕੁਆਰੰਟੀਨ ਅਤੇ ਘਰਾਂ ਦੇ ਅਲੱਗ-ਥਲੱਗ ਹੋਣ ਦਾ ਜ਼ਿਕਰ ਕੀਤਾ ਗਿਆ ਸੀ, ਜਿਸਦਾ ਪਾਲਣ ਕਰਨਾ ਲਾਜ਼ਮੀ ਦੱਸਿਆ ਜਾਂਦਾ ਹੈ।
https://twitter.com/ANI/status/1346118577032634370