ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਇਸ਼ਕ ਤੇ ਸਿਗਰੇਟ ਪੀਣ ਦੀ ਆਦਤ ਕਿਸ ਤਰ੍ਹਾਂ ਪਈ ਜਾਣੋਂ ਪੂਰੀ ਕਹਾਣੀ 

Reported by: PTC Punjabi Desk | Edited by: Rupinder Kaler  |  January 11th 2019 02:04 PM |  Updated: January 11th 2019 03:16 PM

ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਇਸ਼ਕ ਤੇ ਸਿਗਰੇਟ ਪੀਣ ਦੀ ਆਦਤ ਕਿਸ ਤਰ੍ਹਾਂ ਪਈ ਜਾਣੋਂ ਪੂਰੀ ਕਹਾਣੀ 

ਅੱਖਰਾਂ ਵਿੱਚ ਔਰਤ ਦੇ ਮਨ ਦੀ ਵੇਦਨਾ ਅਤੇ ਪੀੜ ਨੂੰ ਪੇਸ਼ ਕਰਨ ਵਿੱਚ ਜੇ ਕੋਈ ਮਾਹਿਰ ਸੀ ਤਾਂ ਉਹ ਅੰਮ੍ਰਿਤਾ ਪ੍ਰੀਤਮ ਸੀ । ਉਹਨਾਂ ਦੀ ਹਰ ਕਵਿਤਾ ਕਹਾਣੀ ਸਮਾਜ ਦੇ ਉਹਨਾਂ ਪਹਿਲੂਆਂ ਨੂੰ ਪੇਸ਼ ਕਰਦੀ ਹੈ ਜਿਹੜੇ ਪਹਿਲੂ ਕਿਸੇ ਹੋਰ ਦੀ ਨਜ਼ਰ ਵਿੱਚ ਨਹੀਂ ਆਉਂਦੇ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂ ਵੀ ਹਨ ਜਿਨ੍ਹਾਂ ਨੂੰ ਹਰ ਕੋਈ ਨਹੀਂ ਜਾਣਦਾ ।

Amrita Pritam, Sahir Ludhianvi Amrita Pritam, Sahir Ludhianvi

ਅੰਮ੍ਰਿਤਾ ਦੀ ਜ਼ਿੰਦਗੀ 'ਚ ਦੋ ਸ਼ਖਸਾਂ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਰਹੀ ਹੈ ਸਾਹਿਰ ਲੁਧਿਆਣਵੀਂ ਤੇ ਇਮਰੋਜ਼ । ਸਾਹਿਰ ਲੁਧਿਆਣਵੀਂ ਜਿਸ ਨਾਲ ਅੰਮ੍ਰਿਤਾ ਨੇ ਜ਼ਿੰਦਗੀ ਤਾਂ ਨਹੀਂ ਗੁਜ਼ਾਰੀ ਪਰ ਉਹਨਾਂ ਨੇ ਉਸ ਨੂੰ ਤਾਉਮਰ ਪਿਆਰ ਕੀਤਾ ।ਇਮਰੋਜ਼  ਜਿਸ ਨੇ ਅੰਮ੍ਰਿਤਾ ਨਾਲ ਇਸ਼ਕ ਕੀਤਾ ਤੇ ਉਸ ਨਾਲ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ । ਸ਼ਾਇਦ ਇਮਰੋਜ਼ ਚਿੱਤਰਕਾਰੀ ਵੀ ਅੰਮ੍ਰਿਤਾ ਲਈ ਹੀ ਕਰਦਾ ਸੀ ਕਿਉਂਕਿ ਉਹ ਦੇ ਘਰ ਦੇ ਹਰ ਕੋਨੇ ਵਿੱਚ ਅੰਮ੍ਰਿਤਾ ਦੀਆਂ ਹੀ ਤਸਵੀਰਾਂ ਹਨ ।

Amrita Pritam Amrita Pritam

ਪਰ ਅੰਮ੍ਰਿਤਾ ਨੇ ਜ਼ਿੰਦਗੀ ਤਾਂ ਇਮਰੋਜ਼ ਨਾਲ ਗੁਜਾਰੀ ਪਰ ਤਾਉਮਰ ਪਿਆਰ ਸਾਹਿਰ ਲੁਧਿਆਣਵੀਂ ਨਾਲ ਕੀਤਾ । ਅੰਮ੍ਰਿਤਾ ਆਪਣੀ ਆਤਮਕਥਾ ਰਸੀਦੀ ਟਿਕਟ ਵਿੱਚ ਸਾਹਿਰ ਲੁਧਿਆਣਵੀਂ ਬਾਰੇ ਲਿਖਦੇ ਹਨ, ਉਹ ਚੁੱਪਚਾਪ ਮੇਰੇ ਕਮਰੇ ਵਿੱਚ ਸਿਗਰਟ ਪੀਂਦਾ ਸੀ। ਅੱਧੀ ਸਿਗਰਟ ਪੀਣ ਤੋਂ ਬਾਅਦ ਬੁਝਾ ਦਿੰਦਾ ਅਤੇ ਨਵੀਂ ਸਿਗਰਟ ਸੁਲਗਾ ਲੈਂਦਾ ਸੀ।'' ਜਦੋਂ ਉਹ ਜਾਂਦਾ ਤਾਂ ਕਮਰੇ ਵਿੱਚ ਉਸ ਦੀ ਸਿਗਰਟ ਦੀ ਮਹਿਕ ਰਹਿ ਜਾਂਦੀ। ਮੈਂ ਉਨ੍ਹਾਂ ਬਚੀਆਂ ਹੋਈਆਂ ਸਿਗਰਟਾਂ ਨੂੰ ਸਾਂਭ ਕੇ ਰੱਖਦੀ ਅਤੇ ਇਕੱਲੇ ਵਕਤ ਵਿੱਚ ਉਨ੍ਹਾਂ ਨੂੰ ਦੁਬਾਰਾ ਸੁਲਗਾਉਂਦੀ।'' ਜਦੋਂ ਮੈਂ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਵਿੱਚ ਫੜ੍ਹਦੀ ਤਾਂ ਮੈਨੂੰ ਲਗਦਾ ਕਿ ਮੈਂ ਸਾਹਿਰ ਦੇ ਹੱਥਾਂ ਨੂੰ ਛੂਹ ਰਹੀ ਹਾਂ। ਇਸ ਤਰ੍ਹਾਂ ਮੈਨੂੰ ਸਿਗਰਟ ਪੀਣ ਦੀ ਲਤ ਲੱਗੀ।''

Amrita Pritam Amrita Pritam

ਸਾਹਿਰ ਦੀ ਮੌਤ ਤੋਂ ਬਾਅਦ ਅੰਮ੍ਰਿਤਾ ਨੇ ਇਕੱਲੇ ਹੀ ਆਪਣੀ ਜ਼ਿੰਦਗੀ ਗੁਜ਼ਾਰੀ ਭਾਵੇਂ ਉਹਨਾਂ ਨੂੰ ਇਮਰੋਜ਼ ਦਾ ਸਾਥ ਮਿਲ ਗਿਆ ਸੀ ਪਰ ਉਹ ਫਿਰ ਵੀ ਤਨਹਾ ਸਨ । ੨੦੦੫ ਵਿੱਚ ਅੰਮ੍ਰਿਤਾ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇਸ ਤਰ੍ਹਾਂ ਇੱਕ ਹੋਰ ਪ੍ਰੇਮ ਕਹਾਣੀ ਅਧੂਰੀ ਰਹਿ ਗਈ । 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network