ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ ਦਾ ਨਵਾਂ ਗੀਤ ਹੋਇਆ ਰਿਲੀਜ਼
ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ ਦਾ ਨਵਾਂ ਗੀਤ ‘ਸਿਰਾ ਈ ਹੋਊ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦੇਸੀ ਕਰਿਊ ਦਾ ਹੈ ।
ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਗੀਤ ‘ਚ ਇੱਕ ਗੱਭਰੂ ਅਤੇ ਮੁੁਟਿਆਰ ਦੀ ਗੱਲ ਕੀਤੀ ਗਈ ਹੈ । ਜਿਨ੍ਹਾਂ ‘ਚ ਇੱਕ ਤੋਂ ਵੱਧ ਇੱਕ ਨਖਰੇ ਹਨ ।
ਹੋਰ ਪੜ੍ਹੋ : ਚੱਲਦੀ ਟ੍ਰੇਨ ਦੇ ਥੱਲੇ ਫਸੀ ਔਰਤ, ਇਸ ਤਰ੍ਹਾਂ ਬਚੀ ਜਾਨ
ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦੀ ਟੌਹਰ ਵੇਖ ਕੇ ਹਰ ਕੋਈ ਇਨ੍ਹਾਂ ਤੋਂ ਈਰਖਾ ਵੀ ਕਰਦਾ ਹੈ । ਇਸ ਗੀਤ ‘ਚ ਦੋਵੇਂ ਇੱਕ ਦੂਜੇ ਦੀ ਤਾਰੀਫ ਕਰਦੇ ਹੋਏ ਵਿਖਾਈ ਦੇ ਰਹੇ ਹਨ ।
ਗੀਤ ਦੀ ਫੀਚਰਿੰਗ ‘ਚ ਵੀ ਨਿਮਰਤ ਖਹਿਰਾ ਅਤੇ ਅੰਮ੍ਰਿਤ ਮਾਨ ਖੁਦ ਨਜ਼ਰ ਆ ਰਹੇ ਹਨ । ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
ਪਹਿਲੀ ਵਾਰ ਨਿਮਰਤ ਖਹਿਰਾ ਅਤੇ ਅੰਮ੍ਰਿਤ ਮਾਨ ਨੇ ਗੀਤ ‘ਚ ਇੱਕਠੇ ਨਜ਼ਰ ਆ ਰਹੇ ਹਨ । ਅੰਮ੍ਰਿਤ ਮਾਨ ਦਾ ਇਹ ਗੀਤ ਆਲ ਬੰਬ ਐਲਬਮ ਦਾ ਪਹਿਲਾ ਗੀਤ ਹੈ ।