ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰ ਪੰਜਾਬੀ ਇੰਡਸਟਰੀ ਨੂੰ ਦਿੱਤਾ ਖ਼ਾਸ ਸੰਦੇਸ਼, ਕਿਹਾ 'ਸਾਡੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ'
Amrit Mann shared a special message for Punjabi industry: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸਦਮੇਂ ਵਿੱਚ ਹਨ। ਉਹ ਅਜੇ ਵੀ ਸਿੱਧੂ ਮੂਸੇਵਾਲਾ ਦੇ ਜਾਣ ਦੇ ਗਮ ਨੂੰ ਭੁਲਾ ਨਹੀਂ ਸਕੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਲਈ ਇੱਕ ਖ਼ਾਸ ਸੰਦੇਸ਼ ਦਿੱਤਾ ਹੈ।
Image Source: Instagram
ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਂਅ ਇੱਕ ਖ਼ਾਸ ਸੰਦੇਸ਼ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਆਰੇ ਦੋਸਤ ਸਿੱਧੂ ਮੂਸੇਵਾਲਾ ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਇਸ ਹੇਠ ਦਿਲ ਵਾਲਾ ਈਮੋਜੀ ਬਣਾਇਆ ਹੈ।
ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ, " ਵਾਹਿਗੁਰੂ ਜੀ ਸਾਰਿਆਂ 'ਤੇ ਮਹਿਰ ਕਰਿਓ। ਚਾਹੇ ਕੋਈ ਪਿਆਰ ਕਰਦਾ ਜਾਂ ਚਾਹੇ ਕੋਈ ਨਫ਼ਰਤ ਕਰਦਾ, ਸਾਰੇ ਭਰਾਵਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਕਸ਼ਿਓ?... "
Image Source: Instagram
ਇਸ ਦੇ ਅੱਗੇ ਅਮ੍ਰਿਤ ਮਾਨ ਨੇ ਲਿਖਿਆ, " ਅਸੀਂ ਇੱਕਠੇ ਰਹੀਏ ਸਾਰੇ... ਆਪਣੀ ਇੰਡਸਟਰੀ ਨੂੰ ਯੂਨਿਟੀ ਦੀ ਲੋੜ ਆ... ਇੱਕ ਦੂਜੇ ਨੂੰ ਪ੍ਰਮੋਟ ਕਰੀਏ.. ਇਥੇ ਸਾਰੇ ਹੀ ਆਪਣੀ ਰੋਜ਼ੀ ਰੋਟੀ ਲਈ ਮਿਹਨਤ ਕਰਦੇ ਆ, ਸਾਰੇ ਹੀ ਬਹੁਤ ਟੈਲੈਂਟਿੰਡ ਆ ਆਪਣੀ-ਆਪਣੀ ਥਾਂ ਉੱਤੇ ਘੈਂਟ ਆ ?... ਇੱਕ ਦੂਜੇ ਦੀ ਜਿੰਨ੍ਹੀ ਸਪੋਰਟ ਕਰ ਸਕਦੇ ਆਂ ਕਰੀਏ ?... ਹੁਣ ਤੱਕ ਜੇ ਕਿਸੇ ਦਾ ਵੀ ਦਿਲ ਦੁਖਾਇਆ ਹੋਵੇ ਤਾਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ?..."
ਅੰਮ੍ਰਿਤ ਮਾਨ ਨੇ ਆਪਣੀ ਇਸ ਪੋਸਟ ਦੇ ਜ਼ਰੀਏ ਖ਼ੁਦ ਦੇ ਖਾਸ ਦੋਸਤ ਨੂੰ ਖੋਹ ਦੇਣ ਦੇ ਦੁਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਵੇਖ ਕੇ ਅਜਿਹਾ ਜਾਪਦਾ ਹੈ ਕਿ ਉਹ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰਾਂ ਨੂੰ ਇੱਕਠੇ ਕਰਨਾ ਚਾਹੁੰਦੇ ਹਨ ਤਾਂ ਜੋ ਹਰ ਕਲਾਕਾਰ ਅੱਗੇ ਵੱਧ ਸਕੇ। ਆਪਣੀ ਪੋਸਟ ਵਿੱਚ ਅੰਮ੍ਰਿਤ ਮਾਨ ਨੇ ਪੰਜਾਬੀ ਇੰਡਸਟਰੀ ਦੇ ਇਕਸਾਰ ਹੋਣ ਅਤੇ ਕਲਾਕਾਰਾਂ ਵਿਚਾਲੇ ਯੂਨਿਟੀ ਦੀ ਲੋੜ 'ਤੇ ਵੱਧ ਜ਼ੋਰ ਦਿੱਤਾ ਹੈ।
Image Source: Instagram
ਹੋਰ ਪੜ੍ਹੋ: ਗੁਰਨਾਮ ਭੁੱਲਰ ਨੇ ਸ਼ੇਅਰ ਕੀਤਾ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ ਦਾ ਪੋਸਟਰ', ਦਰਸ਼ਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਆਪਣੀ ਤੇ ਸਿਧੂ ਦੇ ਬਚਪਨ ਤੇ ਜਵਾਨੀ ਦੇ ਸਮੇਂ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਆਰੇ ਦੋਸਤ ਲਈ ਦਿਲ ਵਾਲਾ ਈਮੋਜੀ ਵੀ ਬਣਾਇਆ ਹੈ ਤੇ ਉਸ ਨੂੰ ਯਾਦ ਕੀਤਾ ਹੈ।
View this post on Instagram