ਕਿਸਾਨਾਂ ਦੇ ਅੰਦੋਲਨ ‘ਚ ਪਹੁੰਚੇ ਅੰਮ੍ਰਿਤ ਮਾਨ, ਕਿਹਾ ਜੋਸ਼ ‘ਚ ਹੋਸ਼ ਨਾਂ ਗੁਆਉਣ ਨੌਜਵਾਨ
ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹੈ । ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ‘ਤੇ ਕਿਸਾਨ ਆਗੂ ਡਟੇ ਹੋਏ ਹਨ ।ਅੱਜ ਕਿਸਾਨਾਂ ਵੱਲੋਂ ਤਿੰਨ ਰਾਜਾਂ ਨੂੰ ਛੱਡ ਕੇ ਪੂਰੇ ਦੇਸ਼ ‘ਚ ਚੱਕਾ ਜਾਮ ਕੀਤਾ ਗਿਆ ਹੈ । ਜਿਸ ਤੋਂ ਬਾਅਦ ਦਿੱਲੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ।
ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋਏ ਹਨ ਅਤੇ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ । ਪੰਜਾਬੀ ਗਾਇਕ ਅੰਮ੍ਰਿਤ ਮਾਨ ਵੀ ਕਿਸਾਨਾਂ ਦੇ ਮੋਰਚੇ ‘ਚ ਪਹੁੰਚੇ ।
ਹੋਰ ਪੜ੍ਹੋ : ਨਸੀਰੂਦੀਨ ਸ਼ਾਹ ਕਿਸਾਨਾਂ ਦੇ ਹੱਕ ‘ਚ ਬੋਲੇ, ਜੈਜ਼ੀ ਬੀ ਨੇ ਦਿੱਤਾ ਪ੍ਰਤੀਕਰਮ
ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਜਿਹੜੇ ਕਿਸਾਨਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਦੀ ਜਾਣਕਾਰੀ ਨਹੀਂ ਹੈ, ਕੀ ਹੁਣ ਗ੍ਰੇਟਾ ਥਨਬਰਗ ਅਤੇ ਰਿਹਾਨਾ ਵਰਗੀਆਂ ਹਸਤੀਆਂ ਨੂੰ ਵੀ ਕਾਨੂੰਨਾਂ ਦੀ ਜਾਣਕਾਰੀ ਨਹੀਂ’ ਹੁਣ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਉਨ੍ਹਾਂ ਨੂੰ ਭਿਉਂ ਭਿਉਂ ਕੇ ਛਿੱਤਰ ਪੈ ਰਹੇ ਹਨ’।
ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਆਪਣੇ ਸਿਖਰਾਂ ‘ਤੇ ਹੈ ਅਤੇ ਨੌਜਵਾਨ ਆਪਣੇ ਜੋਸ਼ ‘ਚ ਹੋਸ਼ ‘ਚ ਨਾ ਗੁਆਉਣ’।
View this post on Instagram