ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 11th 2018 04:02 PM |  Updated: December 11th 2018 04:02 PM

ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ : ਅੰਮ੍ਰਿਤ ਮਾਨ ਅਤੇ ਕਰਮਜੀਤ ਅਨਮੋਲ ਸਟਾਰਰ ਫ਼ਿਲਮ ਦੋ ਦੂਣੀ ਪੰਜ ਦਾ ਪਹਿਲਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਜਿਵੇਂ ਕਿ ਫ਼ਿਲਮ ਦੇ ਪੋਸਟਰ 'ਚ ਹੀ ਦਰਸਾਇਆ ਗਿਆ ਸੀ ਕਿ ਫਿਲਮ ਬੇਰੁਜ਼ਗਾਰੀ ਦੇ ਮੁੱਦੇ ਪ੍ਰਤੀ ਆਵਾਜ਼ ਚੁੱਕਦੀ ਹੋਈ ਨਜ਼ਰ ਆ ਸਕਦੀ ਹੈ ਤਾਂ ਹੁਣ ਇਸ ਟੀਜ਼ਰ ਤੋਂ ਤਸਵੀਰ ਥੋੜੀ ਬਹੁਤ ਸਾਫ ਹੁੰਦੀ ਨਜ਼ਰ ਆ ਰਹੀ ਹੈ ਜਿਸ 'ਚ ਅੰਮ੍ਰਿਤ ਮਾਨ ਪੀਐਚਡੀ ਤੱਕ ਦੀ ਭੜਾਈ ਕਰਕੇ ਹਲਵਾਈ ਕੋਲ ਨੌਕਰੀ ਲੱਭਦੇ ਫਿਰ ਰਹੇ ਹਨ। ਹਲਵਾਈ ਦੇ ਰੋਲ 'ਚ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਆਰਟਿਸਟ ਕਰਮਜੀਤ ਅਨਮੋਲ ਹਨ।

https://www.youtube.com/watch?v=eogyn9KHPVU

ਫਿਲਹਾਲ ਇਹ ਫਿਲਮ ਦਾ ਪਹਿਲਾ ਟੀਜ਼ਰ ਹੈ ਜਿਸ 'ਚ ਕਰਮਜੀਤ ਅਨਮੋਲ ਅਤੇ ਅੰਮ੍ਰਿਤ ਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੀ ਹੈ। ਫਿਲਮ 11 ਜਨਵਰੀ ਰਿਲਿਜ਼ ਹੋਣੀ ਹੈ ਜਿਸ ਦਾ ਹਾਲੇ ਟਰੇਲਰ ਆਉਣਾ ਹਾਲ ਬਾਕੀ ਹੈ। ਇਸ ਇੱਕ ਮਿੰਟ ਦੇ ਟੀਜ਼ਰ ਨੂੰ ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/p/BrKTJxehZ9V/

ਦੱਸ ਦਈਏ ਇਸ ਫਿਲਮ 'ਚ 'ਚ ਰਾਣਾ ਰਣਬੀਰ , ਈਸ਼ਾ ਰਿਖੀ , ਕਰਮਜੀਤ ਅਨਮੋਲ , ਨਿਰਮਲ ਰਿਸ਼ੀ ਵਰਗੇ ਕਈ ਵੱਡੇ ਨਾਮ ਸ਼ਿਰਕਤ ਕਰ ਰਹੇ ਹਨ। ਅੰਮ੍ਰਿਤ ਮਾਨ ਦੀ ਇਸ ਫਿਲਮ ਦਾ ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਦੇ ਸ਼ੂਟ ਤੋਂ ਵੀ ਕਈ ਤਸਵੀਰਾਂ ਅਤੇ ਵੀਡੀਓਜ਼ ਆਰਟਿਸਟਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਹਨ ਜਿੰਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਕਾਫੀ ਧਮਾਕੇਦਾਰ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network