ਅੰਮ੍ਰਿਤ ਮਾਨ ਨੇ ਕੇ.ਐੱਸ ਮੱਖਣ ਦਾ ਗੀਤ ‘ਜੱਟ ਵਰਗਾ ਯਾਰ ਨੀ ਲੱਭਣਾ’ ਗਾ ਕੇ ਲਾਈਆਂ ਰੌਣਕਾਂ, ਦਰਸ਼ਕਾਂ ਨੇ ਪਾਏ ਭੰਗੜੇ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 10th 2019 03:11 PM |  Updated: April 10th 2019 03:11 PM

ਅੰਮ੍ਰਿਤ ਮਾਨ ਨੇ ਕੇ.ਐੱਸ ਮੱਖਣ ਦਾ ਗੀਤ ‘ਜੱਟ ਵਰਗਾ ਯਾਰ ਨੀ ਲੱਭਣਾ’ ਗਾ ਕੇ ਲਾਈਆਂ ਰੌਣਕਾਂ, ਦਰਸ਼ਕਾਂ ਨੇ ਪਾਏ ਭੰਗੜੇ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਚ ਵੀ ਕਾਮਯਾਬੀ ਹਾਸਿਲ ਕੀਤੀ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਪਰਫਾਰਮੈਂਸ ਦੀ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਜੱਟ ਵਰਗਾ ਯਾਰ ਨੀ ਲੱਭਣਾ.. ਮੱਖਣ ਭਾਜੀ ਦਾ ਇਹ ਗੀਤ ਅਕਸਰ ਮੈਂ ਗਾ ਦਿੰਦਾ ਸਟੇਜ਼ ‘ਤੇ..।’ ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

JATT VARGA YAAR NI LABHNA?? Makhan bhaji da eh gaana normally mai gaa dinna stage te?

A post shared by Amrit Maan (@amritmaan106) on

ਹੋਰ ਵੇਖੋ:ਗੁਰੂ ਰੰਧਾਵਾ ਅਤੇ ਪਿਟਬੁਲ ਦੇ ਗੀਤ ਸਲੋਲੀ-ਸਲੋਲੀ ਦੀ ਪਹਿਲੀ ਝਲਕ ਆਈ ਸਾਹਮਣੇ

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਗੀਤਾਂ ਦੀ ਤਾਂ ਹਾਲ ਹੀ ‘ਚ ਉਨ੍ਹਾਂ ਤੇ ਜੈਸਮੀਨ ਸੈਂਡਲਸ ਦਾ ਡਿਊਟ ਸੌਂਗ ‘ਮਿੱਠੀ ਮਿੱਠੀ’ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ ਦੋ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ‘ਦੋ ਦੂਣੀ ਪੰਜ’ ਵਰਗੀ ਹਿੱਟ ਮੂਵੀ ਨਾਲ ਵਾਹ-ਵਾਹੀ ਖੱਟ ਚੁੱਕੇ ਹਨ।

View this post on Instagram

 

KURTA KAALA SIREE AALA TERE BAHLA JACHDA VE❤️

A post shared by Amrit Maan (@amritmaan106) on

ਅੰਮ੍ਰਿਤ ਮਾਨ ਇਸ ਤੋਂ ਪਹਿਲਾਂ ਵੀ ਕਈ ਸੁਪਰ ਡੁਪਰ ਹਿੱਟ ਗੀਤ ਜਿਵੇਂ ਜਰਮਨ ਗੰਨ, ਟਰੈਡਿੰਗ ਨਖ਼ਰਾ, ਬੰਬ ਜੱਟ, ਪਰੀਆਂ ਤੋਂ ਸੋਹਣੀ, ਪੈਗ ਦੀ ਵਾਸ਼ਨਾ ਵਰਗੇ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network