ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਭਾਵੁਕ ਪੋਸਟ ਕੀਤੀ ਸਾਂਝੀ

Reported by: PTC Punjabi Desk | Edited by: Shaminder  |  July 31st 2021 10:59 AM |  Updated: July 31st 2021 10:59 AM

ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਭਾਵੁਕ ਪੋਸਟ ਕੀਤੀ ਸਾਂਝੀ

ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਗੀਤ ਵੀ ਕੱਢਿਆ ਸੀ । ਗਾਇਕ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਮੁੜ ਤੋਂ ਸਾਂਝੀ ਕੀਤੀ ਹੈ ।

Singer Amrit Maan Image From Instagram

ਹੋਰ ਪੜ੍ਹੋ : ਮੰਦਾਕਿਨੀ ਕਰਕੇ ਰਾਜ ਕਪੂਰ ਦਾ ਆਪਣੇ ਬੇਟੇ ਰਾਜੀਵ ਕਪੂਰ ਨਾਲ ਹੋ ਗਿਆ ਸੀ ਝਗੜਾ 

His Late Mother, Amrit Maan Image From Instagram

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ‘ਮਾਂ ਤੂੰ ਹਮੇਸ਼ਾ ਕਹਿੰਦੀ ਸੀ ਕਿ ਪੁੱਤਰ ਤੇਰੀ ਪੂਰੀ ਐਲਬਮ ਕਦੋਂ ਆਏਗੀ, ਹੁਣ ਜਦੋਂ ਐਲਬਮ ਆ ਰਹੀ ਹੈ ਤਾਂ ਮਾਂ ਤੁਸੀਂ ਹੈ ਨਹੀਂ, ਇਹ ਐਲਬਮ ਤੁਹਾਨੂੰ ਡੈਡੀਕੇਟ ਕਰਦਾ ਹਾਂ, ਤੁਸੀਂ ਉਪਰੋਂ ਦੇਖ ਰਹੇ ਹੋ ਮੈਂ ਜਾਣਦਾ ਹਾਂ’। ਅੰਮ੍ਰਿਤ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗਾਇਕ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ।

Amrit Maan With Mother 9999999999999 Image From Instagram

ਇਸ ਦੇ ਨਾਲ ਹੀ ਰਾਜਵੀਰ ਜਵੰਦਾ ਨੇ ਵੀ ਇਸ ਤੇ ਕਮੈਂਟ ਕਰਦੇ ਹੋਏ ਲਿਖਿਆ ‘ਡਰੀਮ ਪੂਰੇ ਕਰੋ ਬਾਈ’ । ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਐਲਬਮ ਦੇ ਗੀਤ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Amrit Maan (@amritmaan106)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network