ਅੰਮ੍ਰਿਤ ਮਾਨ ਨੇ ਆਪਣੀ ਮਰਹੂਮ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਮਾਂ ਦੀ ਇਹ ਤਸਵੀਰ ਸਾਂਝੀ ਕਰਦੇ ਹੋਏ ਆਖੀ ਇਹ ਗੱਲ...
‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’ ਸਣੇ ਕਈ ਹਿੱਟ ਗੀਤ ਦੇਣ ਵਾਲਾ ਗਾਇਕ ਅੰਮ੍ਰਿਤ ਮਾਨ Amrit Maan ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਚੱਕਵੇਂ ਗੀਤ ਦੇਣ ਵਾਲੇ ਅੰਮ੍ਰਿਤ ਮਾਨ ਜੋ ਕਿ ਮਨ ਤੋਂ ਬਹੁਤ ਹੀ ਭਾਵੁਕ ਨੇ। ਉਹ ਅਕਸਰ ਹੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ। ਸਾਲ 2020 'ਚ ਉਨ੍ਹਾਂ ਦੀ ਮਾਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਆਪਣੀ ਮਾਂ ਦੇ ਜਾਣ ਦਾ ਦੁੱਖ ਨੂੰ ਗਾਇਕ ਅੰਮ੍ਰਿਤ ਮਾਨ ਅਕਸਰ ਆਪਣੀ ਪੋਸਟਾਂ ਰਾਹੀਂ ਬਿਆਨ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਹਾਲ ਹੀ ਚ ਆਪਣੀ ਮਰਹੂਮ ਮਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਮਨ ਦੇ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਆਪਣੀ ਮਾਂ ਦੀ ਜੋ ਤਸਵੀਰ ਸਾਂਝੀ ਕੀਤੀ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਗਾਇਕ ਨੇ ਲਿਖਿਆ ਹੈ- ਮਿਸ ਯੂ ਮਾਂ....ਬਹੁਤ ਯਾਦ ਕਰਦਾ ਹਾਂ ਤੁਹਾਨੂੰ....ਜਦੋਂ ਵੀ ਇਕੱਲਾ ਮਹਿਸੂਸ ਕਰਦਾ ਉਦੋਂ ਇਹ ਤਸਵੀਰ ਦੇਖ ਲੈਂਦਾ ਹਾਂ...ਬਹੁਤ ਤਾਕਤ ਤੇ ਸਕੂਨ ਆ ਇਸ ਫੋਟੋ ‘ਚ ..ਤੇ ਨਾਲ ਹੀ ਉਨ੍ਹਾਂ ਨੇ ਹਾਰਟ ਤੇ ਪ੍ਰਾਥਨਾ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ
ਦੱਸ ਦਈਏ ਪਿਛਲੇ ਸਾਲ ਉਹ ਮਦਰਸ ਡੇਅ ਮੌਕੇ ਤੇ ਮਾਂ ਗੀਤ ਲੈ ਕੇ ਆਏ ਸੀ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਸੀ। ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ। ਹਾਲ ਹੀ ਚ ਅੰਮ੍ਰਿਤ ਮਾਨ ਦੀ ਆਉਣ ਵਾਲੀ ਫ਼ਿਲਮ ‘ਬੱਬਰ’ ਦਾ ਧਮਾਕੇਦਾਰ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।