ਪੰਜਾਬੀ ਇੰਡਸਟਰੀ 'ਚ ਅੰਮ੍ਰਿਤ ਮਾਨ ਦੇ 4 ਸਾਲ ਪੂਰੇ, ਗੀਤਾਂ ਦੇ ਨਾਲ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ

Reported by: PTC Punjabi Desk | Edited by: Aaseen Khan  |  August 01st 2019 11:23 AM |  Updated: August 01st 2019 11:23 AM

ਪੰਜਾਬੀ ਇੰਡਸਟਰੀ 'ਚ ਅੰਮ੍ਰਿਤ ਮਾਨ ਦੇ 4 ਸਾਲ ਪੂਰੇ, ਗੀਤਾਂ ਦੇ ਨਾਲ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ

ਅੰਮ੍ਰਿਤ ਮਾਨ ਜਿੰਨ੍ਹਾਂ ਦਾ ਗੀਤ ਦੇਸੀ ਦਾ ਡਰੰਮ ਅੱਜ ਤੋਂ ਚਾਰ ਸਾਲ ਪਹਿਲਾਂ 2015 'ਚ ਰਿਲੀਜ਼ ਹੋਇਆ ਸੀ। ਗੀਤ ਰਿਲੀਜ਼ ਹੁੰਦਿਆਂ ਹੀ ਗੋਨਿਆਣੇ ਵਾਲਾ ਮਾਨ ਜਿਹੜਾ ਪਹਿਲਾਂ ਹੋਰ ਗਾਇਕਾਂ ਵੱਲੋਂ ਗਾਏ ਗੀਤਾਂ 'ਚ ਬਹੁਤ ਸੁਣਨ ਨੂੰ ਮਿਲਿਆ ਸੀ ਪਰ ਇਸ ਪਹਿਲੇ ਹੀ ਗੀਤ ਨੇ ਉਸ ਨਾਮ ਨੂੰ ਪਹਿਚਾਣ ਦੇ ਦਿੱਤੀ 'ਤੇ ਲੋਕਾਂ ਨੂੰ ਪਤਾ ਚੱਲ ਗਿਆ ਗਿਆ ਕਿ ਅੰਮ੍ਰਿਤ ਮਾਨ ਹੀ ਗੋਨਿਆਣੇ ਵਾਲਾ ਮਾਨ ਹੈ। ਅੰਮ੍ਰਿਤ ਮਾਨ ਨੇ ਸ਼ੁਰੂਆਤ ਤਾਂ 2014 'ਚ ਗੀਤਕਾਰ ਦੇ ਤੌਰ 'ਤੇ ਗੀਤ ਜੱਟ ਫਾਇਰ ਕਰਦਾ ਨਾਲ ਕਰ ਲਈ ਸੀ ਜਿਹੜਾ ਕਿ ਦਿਲਜੀਤ ਦੋਸਾਂਝ ਨੇ ਗਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਹੋਰ ਕਈ ਗੀਤਾਂ ਨੂੰ ਕਲਮ ਨਾਲ ਸ਼ਿੰਗਾਰਿਆ ਜਿੰਨ੍ਹਾਂ 'ਚ ਐਮੀ ਵਿਰਕ ਵੱਲੋਂ ਗਾਏ ਗੀਤ ਯਾਰ ਜੁੰਡੀ ਦੇ, ਅਤੇ ਹਾਂ ਕਰਗੀ ਵਰਗੇ ਗੀਤ ਸ਼ਾਮਿਲ ਹਨ।

ਪਰ ਜਿਵੇਂ ਕਿ ਅਸੀਂ ਉੱਪਰ ਦੱਸਿਆ ਗੋਨਿਆਣੇ ਵਾਲੇ ਮਾਨ ਨੂੰ ਪਹਿਲੇ ਗੀਤ ਦੇਸੀ ਦਾ ਡਰੰਮ ਨਾਲ ਪਹਿਚਾਣ ਮਿਲੀ। ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਉਸੇ ਸਾਲ 'ਚ ਲਗਾਤਾਰ ਮੁੱਛ ਤੇ ਮਾਸ਼ੂਕ, ਕਾਲੀ ਕਮੈਰੋ, ਤੇ ਪੱਗ ਦੀ ਪੂਣੀ ਵਰਗੇ ਹਿੱਟ ਗੀਤ ਦਿੱਤੇ। ਗੀਤਕਾਰੀ ਤੇ ਗੀਤ ਗਾਉਣ ਤੋਂ ਬਾਅਦ ਹੁਣ ਵਾਰੀ ਫ਼ਿਲਮਾਂ 'ਚ ਐਂਟਰੀ ਮਾਰਨ ਦੀ ਸੀ। ਗਾਇਕ ਨਿੰਜਾ ਦੀ ਫ਼ਿਲਮ ਚੰਨਾ ਮੇਰਿਆ 'ਚ ਅੰਮ੍ਰਿਤ ਮਾਨ ਵੱਲੋਂ ਨਾਂ ਪੱਖੀ ਰੋਲ ਨਿਭਾਇਆ ਗਿਆ ਤੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ।ਉਸ ਤੋਂ ਬਾਅਦ ਫ਼ਿਲਮ ਲੌਂਗ ਲਾਚੀ 'ਚ ਵੀ ਕੈਮਿਓ ਕੀਤਾ।

ਇਸ ਤੋਂ ਬਾਅਦ ਉਹਨਾਂ ਆਟੇ ਦੀ ਚਿੜੀ, ਅਤੇ ਦੋ ਦੂਣੀ ਪੰਜ 'ਚ ਮੁੱਖ ਭੂਮਿਕਾ ਨਿਭਾਈ। ਇਹਨਾਂ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਫ਼ਿਲਮ ਚੰਨਾ ਮੇਰਿਆ ਲਈ ਅੰਮ੍ਰਿਤ ਮਾਨ ਫਿਲਮ ਫੇਅਰ ਅਵਾਰਡ 'ਚ ਬੈਸਟ ਡੈਬਿਊ ਐਕਟਰ ਲਈ ਨਾਮਜ਼ਦ ਹੋਏ ਉਥੇ ਹੀ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 'ਚ ਬੈਸਟ ਨੈਗੇਟਿਵ ਰੋਲ ਲਈ ਨਾਮੀਨੇਟ ਕੀਤੇ ਗਏ ਸਨ।

ਹੋਰ ਵੇਖੋ : ਹੁਣ ਇਸ ਦਿਨ ਆ ਰਿਹਾ ਹੈ 'ਨਾਨਕਾ ਮੇਲ' ਰੌਣਕਾਂ ਲਗਾਉਣ, ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪੋਸਟਰ

ਅੰਮ੍ਰਿਤ ਮਾਨ ਦਾ ਇਹ 4 ਸਾਲ ਦਾ ਸਫ਼ਰ ਵਾਕਾਈ 'ਚ ਹੀ ਸ਼ਾਨਦਾਰ ਰਿਹਾ ਹੈ। ਉਹਨਾਂ ਆਪ ਵੀ ਸ਼ੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਪਾ ਕੇ ਖ਼ੁਸ਼ੀ ਜ਼ਾਹਿਰ ਕੀਤੀ ਹੈ।ਉਮੀਦ ਕਰਦੇ ਹਾਂ ਅੰਮ੍ਰਿਤ ਮਾਨ ਦਾ ਇਹ ਸਫ਼ਰ ਆਉਣ ਵਾਲੇ ਸਮੇਂ 'ਚ ਹੋਰ ਵੀ ਲੰਬੀਆਂ ਪੁਲਾਘਾਂ ਪੁੱਟੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network