'ਤੇਰੀ ਕੌਲਰ ਬੋਨ 'ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ' -ਅੰਮ੍ਰਿਤ ਮਾਨ

Reported by: PTC Punjabi Desk | Edited by: Shaminder  |  November 03rd 2018 09:27 AM |  Updated: November 03rd 2018 09:38 AM

'ਤੇਰੀ ਕੌਲਰ ਬੋਨ 'ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ' -ਅੰਮ੍ਰਿਤ ਮਾਨ

ਅੰਮ੍ਰਿਤ ਮਾਨ ਛੇ ਨਵੰਬਰ ਨੂੰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਕੋਲਰ ਬੋਨ' ਇਸ ਗੀਤ 'ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ । ਇਸ ਗੀਤ ਦਾ ਟੀਜ਼ਰ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਗੀਤ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ । ਇਸ ਗੀਤ 'ਚ ਉਹ 'ਕੋਲਰ ਬੋਨ 'ਤੇ ਜੱਟੀ ਦੇ ਟੈਟੂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਅੰਮ੍ਰਿਤ ਮਾਨ ਦੀ ਪ੍ਰਸੰਸ਼ਕ ਨੇ ‘ਪਰੀਆਂ ਤੋਂ ਸੋਹਣੀ’ ‘ਤੇ ਬਣਾਇਆ ਕਿੱਕੀ ਚੈਲੇਂਜ ,ਅੰਮ੍ਰਿਤ ਮਾਨ ਨੇ ਵੀਡਿਓ ਕੀਤਾ ਸਾਂਝਾ

https://www.instagram.com/p/BprbUrsA-hK/

ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਇਹ ਇੱਕ ਪਾਰਟੀ ਗੀਤ ਹੈ । ਗੀਤ ਦਾ ਟੀਜ਼ਰ ਬੇਹੱਦ ਆਕ੍ਰਸ਼ਕ ਹੈ । ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਬੰਬ ਜੱਟ ਆਪਣੇ ਇਸ ਗੀਤ ਨਾਲ ਮੁੜ ਧਮਾਕਾ ਕਰਨ ਜਾ ਰਿਹਾ ਹੈ । ਅੰਮ੍ਰਿਤ ਮਾਨ ਨਾ ਸਿਰਫ ਇੱਕ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ ਨੇ ਬਲਕਿ ਉਨ੍ਹਾਂ ਦੇ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਨਾਮ ਕਮਾਇਆ ਹੈ ।

ਹੋਰ ਵੇਖੋ : ਪਰੀਆਂ ਤੋਂ ਸੋਹਣੀ ਜੱਟੀ ਹੋਣ ਦੇ ਬਾਵਜੂਦ ਵੀ ਕਿਉਂ ਆਕੜ ‘ਚ ਹਨ ਅੰਮ੍ਰਿਤ ਮਾਨ ਉਸ ਨਾਲ

amrit maan collar bone new song teaser amrit maan collar bone new song teaser

ਹਾਲ 'ਚ ਆਈ 'ਆਟੇ ਦੀ ਚਿੜ੍ਹੀ' ਫਿਲਮ 'ਚ ਉਹ ਨੀਰੂ ਬਾਜਵਾ ਦੇ ਨਾਲ ਲੀਡ ਰੋਲ 'ਚ ਨਜ਼ਰ ਆਏ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । 'ਪੈੱਗ ਦੀ ਵਾਸ਼ਨਾ' , 'ਬੰਬ ਜੱਟ' ਅਤੇ ਹੋਰ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ।

himanshi khurana himanshi khurana

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network