ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ
ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਆਂ ਵੀ ਥੱਲੇ ਨੇ , ਜੀ ਇਹ ਕਹਿਣਾ ਸੀ ਆਪਣੇ ਗਾਣੇ 'ਚ ਅੰਮ੍ਰਿਤ ਮਾਨ ਦਾ ਜਿੰਨ੍ਹਾਂ ਦਾ ਹਾਲ 'ਚ ਗੀਤ ਰਿਲੀਜ਼ ਹੋਇਆ ਹੈ ਜਰਮਨ ਗੰਨ। ਪਰ ਇਹ ਕੰਮ ਅਸਲ 'ਚ ਅੰਮ੍ਰਿਤ ਮਾਨ ਨੇ ਕਰ ਕੇ ਦਿਖਾ ਦਿੱਤਾ ਹੈ, ਗਾਇਕ ਅਦਾਕਾਰ ਅਤੇ ਗੀਤਕਾਰ ਅੰਮ੍ਰਿਤ ਮਾਨ ਹੋਰਾਂ ਨੇ। ਜੀ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਆਪਣੀ ਨਵੀਂ ਮਰਸਡੀਜ਼ ਕਾਰ ਤੋਂ ਪਰਦਾ ਚੁੱਕ ਰਹੇ ਹਨ। ਅੰਮ੍ਰਿਤ ਮਾਨ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਹਨਾਂ ਦੇ ਪ੍ਰਸ਼ੰਸ਼ਕਾਂ ਅੰਮ੍ਰਿਤ ਮਾਨ ਨੂੰ ਉਹਨਾਂ ਦੀ ਨਵੀਂ ਗੱਡੀ ਲਈ ਵਧਾਈਆਂ ਦੇ ਰਹੇ ਹਨ।
ਅੰਮ੍ਰਿਤ ਮਾਨ ਹੋਰਾਂ ਦੀ ਮਿਹਨਤ ਸਦਕਾ ਹੈ ਹੀ ਅੱਜ ਉਹ ਲਗਜ਼ਰੀ ਗੱਡੀਆਂ 'ਚ ਘੁੰਮ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮਾਰੂਤੀ ਵਾਲੇ ਦਿਨ ਵੀ ਕੋਈ ਮਾੜੇ ਨਹੀਂ ਸਨ। ਅਤੇ ਪਰਮਾਤਮਾ ਦਾ ਇਸ ਇਸ ਮੁਕਾਮ 'ਤੇ ਪਹੁੰਚਾਉਣ ਲਈ ਸ਼ੁਕਰ ਕੀਤਾ ਹੈ। ਅੰਮ੍ਰਿਤ ਮਾਨ ਕਈ ਸੁਪਰਹਿੱਟ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਣੇ ਹੀ ਨਹੀਂ ਬਲਕਿ ਪੰਜਾਬੀ ਫ਼ਿਲਮਾਂ 'ਚ ਵੀ ਅੰਮ੍ਰਿਤ ਮਾਨ ਨੇ ਮੱਲਾਂ ਮਾਰੀਆਂ ਹਨ।
ਹੋਰ ਵੇਖੋ : ਸਰਕਾਰੀ ਸਕੂਲ ਦੇ ਇਹਨਾਂ ਬੱਚਿਆਂ ਨੂੰ ਵੇਖ ਹਰਭਜਨ ਮਾਨ ਨੂੰ ਆਇਆ ਆਪਣਾ ਬਚਪਨ ਚੇਤੇ, ਖੁਦ ਕੀਤਾ ਵੀਡੀਓ ਸਾਂਝਾ
ਪਿਛਲੇ ਦਿਨੀ ਰੈਪਰ ਬਾਦਸ਼ਾਹ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ 'ਦੋ ਦੂਣੀ ਪੰਜ' ਰਿਲੀਜ਼ ਹੋਈ ਸੀ ਜਿਸ 'ਚ ਅੰਮ੍ਰਿਤ ਮਾਨ ਦੀ ਅਦਾਕਾਰੀ ਦੀਆਂ ਖੂਬ ਤਾਰੀਫਾਂ ਹੋਈਆਂ ਹਨ। ਫਿਲਮ 'ਚ ਅੰਮ੍ਰਿਤ ਮਾਨ ਦਾ ਸਾਥ ਨਿਭਾਇਆ ਸੀ ਖੂਬਸੂਰਤ ਅਦਾਕਾਰਾ ਈਸ਼ਾ ਰਿਖੀ ਹੋਰਾਂ ਨੇ। ਦੱਸ ਦਈਏ ਦੋਂ ਦੂਣੀ ਪੰਜ ਨੂੰ ਬਾਕਸ ਆਫਿਸ ਤੋਂ ਚੰਗਾ ਰਿਸਪਾਂਸ ਮਿਲਿਆ ਹੈ।