ਅੰਮ੍ਰਿਤ ਮਾਨ ਅਤੇ ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਹਨ ਕੁਝ ਨਵਾਂ, ਦੀਪਕ ਢਿੱਲੋਂ ਨੇ ਸਾਂਝੀ ਕੀਤੀ ਤਸਵੀਰ
ਗਾਇਕਾ ਦੀਪਕ ਢਿੱਲੋਂ ਅਤੇ ਅੰਮ੍ਰਿਤ ਮਾਨ ਦੀ ਜੋੜੀ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣਗੇ । ਦੀਪਕ ਢਿੱਲੋਂ ਨੇ ਅੰਮ੍ਰਿਤ ਮਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅੰਮ੍ਰਿਤ ਮਾਨ ਦੀਪਕ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ । ਗਾਇਕਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹਾਂਜੀ ਹੋ ਜਾਓ ਤਿਆਰ ਆ ਰਹੇ ਨੇ ਬਠਿੰਡੇ ਵਾਲੇ’।
Image From Instagram
ਹੋਰ ਪੜ੍ਹੋ : ਮਾਂ ਨੀਤੂ ਕਪੂਰ ਨੇ ਰਣਬੀਰ ਕਪੂਰ ਦੀਆਂ ਦੱਸੀਆਂ ਬਚਪਨ ਦੀਆਂ ਸ਼ਰਾਰਤਾਂ, ਸੁਣਾਇਆ ਪੁਰਾਣਾ ਕਿੱਸਾ
Image From Instagram
ਗਾਇਕ ਅੰਮ੍ਰਿਤ ਮਾਨ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਐਲਬਮ ਆਲ ਬੰਬ ਚੋਂ ਕੁਝ ਗੀਤ ਰਿਲੀਜ਼ ਹੋਏ ਹਨ ਜੋ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ ।
Image From Instagram
ਗਾਇਕਾ ਦੀਪਕ ਢਿੱਲੋਂ ਦੇ ਵਰਕ ਫਰੰਟ ਦੀ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ‘ਮਣਕੇ ਟੁੱਟਦੇ ਜਾਂਦੇ ਆਂ’, ‘ਯਾਰੀਆਂ’ ਵਰਗੇ ਹਿੱਟ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਮਿਲਦਾ ਹੈ ।
View this post on Instagram