ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਜੁਗਲਬੰਦੀ ‘ਚ ਪੇਸ਼ ਹੈ, ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ‘ਬੱਦਲਾਂ ਦੇ ਕਾਲਜੇ’
ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਜਿਸ ਦਾ ਹਾਲ ਹੀ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਰਿਲੀਜ਼ਿੰਗ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਹਾਲ ‘ਚ ਫ਼ਿਲਮ ਦਾ ਪਹਿਲਾਂ ਗੀਤ ‘ਬੱਦਲਾਂ ਦੇ ਕਾਲਜੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਖ਼ੂਬਸੂਰਤ ਸਿੰਗਰਾਂ ਨੇ ਗਾਇਆ ਹੈ। ਜੀ ਹਾਂ ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਬਹੁਤ ਹੀ ਖ਼ੂਬਸੂਰਤ ਗਾਇਆ ਹੈ। ਇਹ ਗਾਣਾ ਆਡੀਓ ਦੇ ਰੂਪ ‘ਚ ਦਰਸ਼ਕਾਂ ਦੇ ਰੂਬਰੂ ਹੋਇਆ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਦੀ ਕਲਮ ਚੋਂ ਹੀ ਨਿਕਲੇ ਨੇ ਤੇ Dr. Zeus ਇਸ ਗੀਤ ਨੂੰ ਕੰਪਜ਼ੋਰ ਤੇ ਪ੍ਰੋਡਿਊਸ ਕੀਤਾ ਹੈ। ਦੋਵਾਂ ਗਾਇਕਾਂ ਦੀ ਆਵਾਜ਼ ਸਿੱਧੀ ਦਿਲਾਂ ਤੱਕ ਪਹੁੰਚਦੀ ਹੈ। ਫੈਨਜ਼ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਗਾਣੇ ਦੀ ਵੀਡੀਓ ਲਈ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਵੇਖੋ:ਮਾਮੇ ਰਣਜੀਤ ਬਾਵਾ ਦੀ ਤਰ੍ਹਾਂ ਮੜਕ ‘ਚ ਤੁਰਦਾ ਹੈ ਭਾਣਜਾ ਜੋਧਵੀਰ ਸਿੰਘ, ਦੇਖੋ ਵੀਡੀਓ
ਫ਼ਿਲਮ ‘ਚੱਲ ਮੇਰਾ ਪੁੱਤ’ ਪੇਸ਼ ਕਰੇਗੀ ਵਿਦੇਸ਼ਾਂ ‘ਚ ਰਹਿੰਦੇ ਦੋ ਦੇਸ਼ਾਂ ਦੇ ਪੰਜਾਬੀਆਂ ਦੀਆਂ ਵਿਦੇਸ਼ਾਂ ‘ਚ ਪੱਕ ਹੋਣ ਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੇ ਪਿਆਰ ਨੂੰ ਪੇਸ਼ ਕਰੇਗੀ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫ਼ਤਿਖ਼ਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਨੂੰ ਜਨਜੋਤ ਸਿੰਘ ਡਾਇਰੈਕਟ ਕਰ ਰਹੇ ਹਨ। ਅਮਰਿੰਦਰ ਗਿੱਲ ਦੀ ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।