ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ਨੇ ਪਾਇਆਂ ਬਰੈਮਟਨ ਵਿੱਚ ਧੂੰਮਾਂ

Reported by: PTC Punjabi Desk | Edited by: Rajan Sharma  |  September 01st 2018 06:50 AM |  Updated: September 01st 2018 06:50 AM

ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ਨੇ ਪਾਇਆਂ ਬਰੈਮਟਨ ਵਿੱਚ ਧੂੰਮਾਂ

ਤੀਆਂ ਦਾ ਤਿਓਹਾਰ ਜੋ ਕਿ ਧੀਆਂ ਦਾ ਤਿਓਹਾਰ ਹੁੰਦਾ ਹੈ ਇਹ ਤਿਓਹਾਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਭਰ ਵਿੱਚ ਮਨਾਇਆ ਜਾਂਦਾ ਹੈ| ਪੰਜਾਬੀਆਂ ਲਈ ਇਹ ਤਿਓਹਾਰ ਬੜਾ ਹੀ ਉਤਸ਼ਾਹ ਭਰਿਆ ਤਿਓਹਾਰ ਹੈ| ਇਸ ਦਿਨ ਧੀਆਂ ਮਾਪਿਆਂ ਦੇ ਘਰ ਜਾਕੇ ਇਸ ਤਿਓਹਾਰ ਨੂੰ ਮਨਾਉਂਦੀਆਂ ਹਨ| ਪੰਜਾਬੀ ਕਲਾਕਾਰ ਵੀ ਇਸ ਨੂੰ ਬੜੇ ਚਾਅ ਨਾਲ ਮਨਾਉਂਦੇ ਹਨ ਅਤੇ ਆਪਣੇ ਫੈਨਸ ਦਾ ਮਨੋਰੰਜਨ ਕਰਨਾ ਬੇਹੱਦ ਪਸੰਦ ਕਰਦੇ ਹਨ|

Karamjit Anmol

ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਲਾਕਾਰ ਅਮਰਿੰਦਰ ਗਿੱਲ amrinder gill ਅਤੇ ਕਰਮਜੀਤ ਅਨਮੋਲ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬਰੈਮਟਨ brampton event ਵਿੱਚ ਪੰਜਾਬੀ ਮੁਟਿਆਰਾਂ ਦਾ ਮਨੋਰੰਜਨ ਕਰਦੇ ਹੋਏ ਲਾਈਵ ਪਰਫ਼ਾਰ੍ਮ ਕਰ ਰਹੇ ਹਨ| ਸਾਰਿਆਂ ਹੀ ਕੁੜੀਆਂ ਉਹਨਾਂ ਦੇ ਲਾਈਵ ਪ੍ਰੋਗਰਾਮ ਵਿੱਚ ਬਹੁਤ ਆਨੰਦ ਮਾਣ ਰਹੀਆਂ ਹਨ|

https://www.instagram.com/p/BnKjYLAhHyi/

ਪੰਜਾਬੀ ਕਲਾਕਾਰ ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਰਹਿੰਦੇ ਹਨ ਅਤੇ ਓਥੇ ਵਸਦੇ ਪੰਜਾਬੀਆਂ ਦਾ ਵੀ ਮਨੋਰੰਜਨ ਕਰਦੇ ਰਹਿੰਦੇ ਹਨ ਤਾਂ ਕਿ ਉਹਨਾਂ ਸਭ ਵਿੱਚ ਆਪਣੀ ਪੰਜਾਬੀਅਤ ਹਮੇਸ਼ਾ ਹੀ ਕਾਇਮ ਰਹੇ| ਦੱਸ ਦੇਈਏ ਕਿ ਇਹ ਅਮਰਿੰਦਰ amrinder gill ਅਤੇ ਕਰਮਜੀਤ ਅਨਮੋਲ ਦੀ 2015 ਦੀ ਵੀਡੀਓ ਹੈ ਜੋ ਕਿ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੀ ਹੈ|


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network