
ਗਾਇਕ ਜ਼ੋਰਾ ਰੰਧਾਵਾ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ‘ਠੋਕੋ ਤਾਲੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਟੀਜ਼ਰ ਜ਼ੋਰਾ ਰੰਧਾਵਾ ਨੇ ਆਪਣੇ ਇੰਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਜ਼ੋਰਾ ਦੇ ਗਾਣੇ ਦੇ ਟੀਜ਼ਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਇਸ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹਨ ।
https://www.instagram.com/p/B3OeNvmhSB2/
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜ਼ੋਰਾ ਰੰਧਾਵਾ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਮਿਊਜ਼ਿਕ Dr Zeus ਨੇ ਦਿੱਤਾ ਹੈ ਜਦੋਂ ਕਿ ਇਸ ਦੇ ਬੋਲ ਬੱਲੀ ਜੇਠੇਵਾਲ ਨੇ ਲਿਖੇ ਹਨ ।ਗਾਣੇ ਦਾ ਵੀਡੀਓ ਅਸ਼ੀਸ਼ ਰਾਏ ਨੇ ਤਿਆਰ ਕੀਤਾ ਹੈ । ਜ਼ੋਰਾ ਦੇ ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਜ਼ੋਰਾ ਕਾਫੀ ਇੰਤਜ਼ਾਰ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਲਈ ਕੋਈ ਗਾਣਾ ਲੈ ਕੇ ਆ ਰਹੇ ਹਨ ।
https://www.instagram.com/p/B3PhgD8hG5n/
ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਤੇ ਹਰ ਕੋਈ ਥਿਰਕਣ ਲਈ ਮਜ਼ਬੂਰ ਹੋ ਜਾਂਦਾ ਹੈ ।
https://www.instagram.com/p/B3SG4UNhfMY/