ਜ਼ੋਰਾ ਰੰਧਾਵਾ ਨੇ ਗਰੈਂਡ ਫਿਨਾਲੇ ਦੇ ਮਹਾਂਮੰਚ ‘ਤੇ ਲਗਾਈਆਂ ਰੌਣਕਾਂ, ਹਰ ਕੋਈ ਨੱਚਣ ਲਈ ਹੋਇਆ ਮਜਬੂਰ

ਮਸ਼ਹੂਰ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਦੇ ਸੈੱਟ ਤੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਲਗਾਈਆਂ ਰੌਣਕਾਂ | ਜੀ ਹਾਂ ਜ਼ੋਰਾ ਰੰਧਾਵਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਮਾਹਾਂ ਮੁਕਾਬਲਾ ਇਹਨਾਂ ਨੌਂ ਮੁਟਿਆਰਾਂ ‘ਚ ਹਰ ਕੋਈ ਮਿਸ ਪੀਟੀਸੀ ਪੰਜਾਬੀ 2019 ਦੇ ਖਿਤਾਬ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਪਰ ਇਹ ਖਿਤਾਬ ਉਸ ਮੁਟਿਆਰ ਦੇ ਹਿੱਸੇ ਹੀ ਜਾਏਗਾ ਜਿਹੜੀ ਦਰਸ਼ਕਾਂ ਅਤੇ ਜੱਜਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੇਗੀ ।ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ।
Miss PTC Punjabi 2019 Grand Finale Live Updates: Zora Randhawa Gives A Smashing Hit Performance
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।