‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ‘ਜ਼ਿੰਦਗੀ ਜ਼ਿੰਦਾਬਾਦ’ ਦਰਸਾਏਗੀ ਮਿੰਟੂ ਦੇ ਜੀਵਨ ਦੀ ਕਹਾਣੀ
ਪੰਜਾਬੀ ਫਿਲਮੀ ਇੰਡਸਟਰੀ ਜੋ ਕੇ ਦਿਨੋ ਦਿਨ ਅੱਗੇ ਵੱਧ ਰਹੀ ਹੈ। ਮਨੋਰੰਜਨ ਜਗਤ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀ ਸੱਚੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਪਾਲੀਵੁੱਡ ‘ਚ ਵੀ ਬਹੁਤ ਸਾਰੀਆਂ ਫਿਲਮਾਂ ਸੱਚੀਆਂ ਘਟਨਾਵਾਂ ਦੇ ਅਧਾਰਿਤ ਬਣ ਚੁੱਕੀਆਂ ਹਨ। ਜੇ ਗੱਲ ਕਰੀਏ ਪੰਜਾਬੀ ਦੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ ਜੋ ਕੇ ਅਪਣੀ ਆਤਮ ਕਥਾ “ਡਾਕੂਆਂ ਦਾ ਮੁੰਡਾ” ਦੇ ਰਾਹੀ ਚਰਚਾ ‘ਚ ਆਏ ਸਨ ਤੇ ਇਸ ਵਾਰ ਉਹ ਫੇਰ ਤੋਂ ਅਪਣੀ ਜੀਵਨ ਕਹਾਣੀ “ਜ਼ਿੰਦਗੀ ਜ਼ਿੰਦਾਬਾਦ” ਦੇ ਜ਼ਰੀਏ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਇਹ ਕਹਾਣੀ ਵੀ ਸਿਨੇਮੇ ਘਰਾਂ ਦੇ ਪਰਦੇ ਉੱਤੇ ਨਜ਼ਰ ਆਵੇਗੀ।ਮਿੰਟੂ ਗੁਰੂਸਰੀਆ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਮੂਵੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਇੱਕ ਲੰਬਾ ਮੈਸਜ ਲਿਖਿਆ ਹੈ , ‘ਮੈਂ ਇਹ ਦਾਅਵਾ ਨਹੀਂ ਕਰਦਾ ਕਿ ਅਸੀਂ ਇਤਿਹਾਸ ਸਿਰਜ ਦਿਆਂਗੇ ਪਰ ਐਨਾ ਵਾਅਦਾ ਜ਼ਰੂਰ ਹੈ ਕਿ ਵਪਾਰਕ ਤੇ ਅਰਥਭਰਪੂਰ ਸਿਨੇਮੇ ਵਿਚ ਇਕ ਤਾਲਮੇਲ ਬਿਠਾ ਕੇ ਮਨੋਰੰਜਨ ਦੇ ਨਾਲ਼-ਨਾਲ਼ ਇਕ ਸੁਨੇਹਾ ਉਨ੍ਹਾਂ ਲੋਕਾਂ ਲਈ ਜ਼ਰੂਰ ਦੇਵਾਂਗੇ ਜਿਹੜੇ ਕਹਿੰਦੇ ਆ ਕਿ ਹੁਣ ਠਿੱਲ੍ਹੀਆਂ ਬੇੜੀਆਂ ਤੂਫ਼ਾਨਾਂ ਦੇ ਰਹਿਮੋ-ਕਰਮ 'ਤੇ ਆ .........’