ਨਾ ਚਾਹੁੰਦੇ ਹੋਏ ਵੀ ਸਲਮਾਨ ਖਾਨ ਤੇ ਸਾਹਰੁਖ ਖਾਨ ਨੇ ਸਾਂਝੀ ਕੀਤੀ ਸਕਰੀਨ, ਦੇਖੋ ਵੀਡਿਓ

ਇਹ ਕਦੇ ਵੀ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਕਦੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਇੱਕ ਹੀ ਸਕਰੀਨ ਤੇ ਇੱਕਠੇ ਦਿਖਾਈ ਦੇਣਗੇ ਪਰ ਇਹ ਸੰਭਵ ਹੋਇਆ ਹੈ ਫਿਲਮ ਜ਼ੀਰੋ ਦੇ ਗਾਣੇ 'ਇਸ਼ਕਬਾਜ਼ੀ' ਦੀ ਬਦੌਲਤ । ਇਹ ਗਾਣਾ ਆਨਲਾਈਨ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਭਾਵੇਂ ਸਲਮਾਨ ਖਾਨ ਅਤੇ ਸਾਹਰੁਖ ਇੱਕਠੇ ਸਕਰੀਨ ਸ਼ੇਅਰ ਕਰ ਰਹੇ ਹਨ ਪਰ ਸ਼ਾਹਰੁਖ ਖਾਨ ਸਲਮਾਨ ਖਾਨ ਦੀਆਂ ਲੱਤਾਂ ਦੇ ਬਰਾਬਰ ਹੀ ਨਜ਼ਰ ਆ ਰਹੇ ਹਨ ।
ਹੋਰ ਵੇਖੋ : ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ ‘ਚ ਆਉਣਗੇ ਨਜ਼ਰ
https://www.instagram.com/p/Bq9PUZtAW_o/
ਬਾਲੀਵੁੱਡ ਵਿੱਚ ਸਲਮਾਨ ਅਤੇ ਸਾਹਰੁਖ ਸੁਪਰ ਸਟਾਰ ਹਨ, ਇਸ ਲਈ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਇਸ ਗਾਣੇ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ।ਇਹ ਗਾਣਾ ਸੁਖਵਿੰਦਰ ਸਿੰਘ ਅਤੇ ਦਿਵਿਆ ਕੁਮਾਰ ਨੇ ਗਾਇਆ ਹੈ ।ਇਹ ਗਾਣਾ ਡਾਂਸ ਟਰੈਕ ਹੈ । ਇਸ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਥਿਰਕ ਪੈਣਗੇ ਇਹ ਗਾਣਾ ਕਾਫੀ ਹਿੱਟ ਹੋਣ ਵਾਲਾ ਹੈ ਕਿਉਂਕਿ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗਾਣੇ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ ।
ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ
https://www.youtube.com/watch?v=eTls6-julhU