ਕਿੰਨਾ ਬਦਲ ਗਈ ਬਾਲੀਵੁੱਡ ਦੀ ਇਹ ਅਦਾਕਾਰਾ,ਪਛਾਨਣਾ ਵੀ ਹੋਇਆ ਮੁਸ਼ਕਿਲ,ਤਸਵੀਰਾਂ ਆਈਆਂ ਸਾਹਮਣੇ 

By  Shaminder August 7th 2019 05:04 PM

ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਕਿਸੇ ਜ਼ਮਾਨੇ 'ਚ ਖ਼ੂਬਸੂਰਤੀ ਲਈ ਜਾਣੇ ਜਾਂਦੇ ਸਨ । ਉਨ੍ਹਾਂ ਨੇ ਆਪਣੇ ਜ਼ਮਾਨੇ 'ਚ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਜ਼ੀਨਤ ਅਮਾਨ ਰਜ਼ਾ ਮੁਰਾਦ ਦੀ ਕਜ਼ਨ ਹੈ । ਪਰ ਉਮਰ ਦੇ ਇਸ ਪੜਾਅ 'ਤੇ ਆ ਕੇ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਗਿਆ ਹੈ ।

ਹੋਰ ਵੇਖੋ:ਡਾਇਰੈਕਟਰ ਜੇ.ਓਮ ਪ੍ਰਕਾਸ਼ ਦਾ ਦਿਹਾਂਤ,ਧਰਮਿੰਦਰ,ਬਿੱਗ ਬੀ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ,ਪਾਕਿਸਤਾਨ ਪੰਜਾਬ ਦੇ ਸਿਆਲਕੋਟ ‘ਚ ਹੋਇਆ ਸੀ ਜਨਮ

Image result for zeenat aman

ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਅਤੇ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਜ਼ੀਨਤ ਅਮਾਨ ਹੀ ਹਨ ।

Image result for zeenat aman

 

ਜ਼ੀਨਤ ਅਮਾਨ ਨੇ ਫ਼ਿਲਮਾਂ 'ਚ ਕਈ ਬੋਲਡ ਕਿਰਦਾਰ ਨਿਭਾਏ।ਸਤਿਅਮ ਸ਼ਿਵਮ ਸੁੰਦਰਮ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਮਾਨੁੱਲਾ ਖ਼ਾਨ ਇੱਕ ਰਾਈਟਰ ਸਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੀ ਸਕਰਿਪਰਟ ਲਿਖੀ ਸੀ ।

Related Post