ਆਪਣੇ ਕਿਊਟ ਪੁੱਤਰ ਦੇ ਨਾਲ ਨਜ਼ਰ ਆਈ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ, ਵੀਡੀਓ ਹੋ ਰਿਹਾ ਵਾਇਰਲ

By  Shaminder September 21st 2022 01:58 PM

ਹੇਜ਼ਲ ਕੀਚ (Hazel Keech )ਅਤੇ ਯੁਵਰਾਜ ਸਿੰਘ (Yuvraj Singh) ਜਿਨ੍ਹਾਂ ਦੇ ਘਰ ਕੁਝ ਸਮਾਂ ਪਹਿਲਾਂ ਬੇਟੇ (Son)ਨੇ ਜਨਮ ਲਿਆ ਹੈ । ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਦੋਵੇਂ ਜਣੇ ਆਪਣੇ ਪੁੱਤਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਣ ।ਪਰ ਹੁਣ ਯੁਵਰਾਜ ਸਿੰਘ ਦੀ ਪਤਨੀ ਦਾ ਇੱਕ ਵੀਡੀਓ (Video)ਸਾਹਮਣੇ ਆਇਆ ਹੈ । ਜਿਸ ‘ਚ ਹੇਜ਼ਲ ਕੀਚ ਨੂੰ ਆਪਣੇ ਬੇਟੇ ਦੇ ਨਾਲ ਏਅਰਪੋਰਟ ‘ਤੇ ਵੇਖਿਆ ਗਿਆ ।

Yuvraj Singh Image Source : Instagram

ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਸ਼ੈਲੇਸ਼ ਲੋਢਾ ਦਾ ਛਲਕਿਆ ਦਰਦ, ਕਿਹਾ ‘ਆਜ ਨਹੀਂ ਤੋ ਕੱਲ੍ਹ…’

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੇਜ਼ਲ ਕੀਚ ਆਪਣੇ ਕਿਊਟ ਜਿੱਹੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਯੁਵਰਾਜ ਦਾ ਬੇਟਾ ਸੁੱਤਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਤੋਂ ਇਲਾਵਾ ਹੇਜ਼ਲ ਕੀਚ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਕਈ ਵੀਡੀਓਜ਼ ਵੀ ਸ਼ੇਅਰ ਕੀਤੇ ਹਨ । ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੇ ਘਰ ਫਰਵਰੀ ‘ਚ ਬੇਟੇ ਨੇ ਜਨਮ ਲਿਆ ਸੀ ।

Hazel Keech son Image Source : Instagram

ਹੋਰ ਪੜ੍ਹੋ : ਨਹੀਂ ਰਹੇ ਰਾਜੂ ਸ੍ਰੀਵਾਸਤਵ, ਲੋਕਾਂ ਦੇ ਚਿਹਰੇ ‘ਤੇ ਹਾਸਾ ਲਿਆਉਣ ਵਾਲੇ ਕਾਮੇਡੀਅਨ ਦਾ ਹੋਇਆ ਦਿਹਾਂਤ

ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤਾ ਹੈ । ਹੇਜ਼ਲ ਕੀਚ ਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਵਿਆਹ ‘ਚ ਯੁਵਰਾਜ ਸਿੰਘ ਦੇ ਪਿਤਾ ਨੇ ਦੂਰੀ ਬਣਾਈ ਰੱਖੀ ਸੀ । ਯੁਵਰਾਜ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਹੇਜ਼ਲ ਨੂੰ ਵਿਆਹ ਲਈ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ ।

Hazel keech and Yuvraj singh image From instagram

ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ । ਪਰ ਇਸ ਦੌਰਾਨ ਯੁਵਰਾਜ ਸਿੰਘ ਦੇ ਪਿਤਾ ਜੀ ਨੇ ਇਸ ਵਿਆਹ ਤੋਂ ਦੂਰੀ ਬਣਾਈ ਰੱਖੀ ਸੀ । ਹੇਜ਼ਲ ਕੀਚ ਨੇ ਸਲਮਾਨ ਖ਼ਾਨ ਦੇ ਨਾਲ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਈ ਆਈਟਮ ਸੌਂਗ ਵੀ ਕੀਤੇ ਹਨ । ਉਹ ਬਿੱਗ ਬੌਸ ਦੇ ਸੀਜ਼ਨ -7 ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)

Related Post