Yuvraj Singh Six Sixes: ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਪਿਤਾ ਬਣਨ ਤੋਂ ਬਾਅਦ, ਯੁਵੀ ਬੱਚੇ ਦੀ ਦੇਖਭਾਲ ਵਿੱਚ ਆਪਣੀ ਪਤਨੀ ਦੀ ਮਦਦ ਕਰ ਰਹੇ ਹਨ। ਬਾਕੀ ਖਿਡਾਰੀਆਂ ਵਾਂਗ ਉਸ ਨੇ ਅਜੇ ਤੱਕ ਕੋਚ ਬਣਨ ਜਾਂ ਕੁਮੈਂਟਰੀ ਵਿੱਚ ਹੱਥ ਨਹੀਂ ਅਜ਼ਮਾਇਆ ਹੈ।
ਹਾਲਾਂਕਿ ਯੁਵਰਾਜ ਦੀਆਂ ਕੁਝ ਖੇਡੀਆਂ ਗਈਆਂ ਪਾਰੀਆਂ ਅੱਜ ਵੀ ਪ੍ਰਸ਼ੰਸਕਾਂ ਦੀਆਂ ਯਾਦਾਂ 'ਚ ਤਾਜ਼ਾ ਹਨ। ਇਨ੍ਹਾਂ 'ਚ ਸਭ ਤੋਂ ਉੱਪਰ ਉਨ੍ਹਾਂ ਦੇ 6 ਛੱਕੇ ਹਨ, ਜੋ ਯੁਵੀ ਨੇ ਇੱਕ ਹੀ ਓਵਰ 'ਚ ਲਗਾਏ ਅਤੇ ਇੰਗਲੈਂਡ ਖਿਲਾਫ ਵਧੀਆ ਅਰਧ ਸੈਂਕੜਾ ਲਗਾਇਆ ਸੀ। ਉਨ੍ਹਾਂ ਦੀ ਇਸ ਪਾਰੀ ਨੂੰ ਅੱਜ 15 ਸਾਲ ਪੂਰੇ ਹੋ ਗਏ ਹਨ।
ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਦੇ ਜਨਮਦਿਨ ਨੂੰ ਇਸ ਤਰ੍ਹਾਂ ਬਣਾਇਆ ਖ਼ਾਸ, ਸ਼ੇਅਰ ਕੀਤਾ ਵੀਡੀਓ
image source instagram
ਭਾਰਤ ਦੇ ਸਾਬਕਾ ਤੂਫਾਨੀ ਬੱਲੇਬਾਜ਼ ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 'ਚ ਇੰਗਲੈਂਡ ਖਿਲਾਫ ਇੱਕ ਓਵਰ 'ਚ 6 ਛੱਕੇ ਲਗਾ ਕੇ ਇਤਿਹਾਸ ਰਚਿਆ ਸੀ। 15 ਸਾਲ ਪੂਰੇ ਹੋਣ 'ਤੇ ਯੁਵਰਾਜ ਸਿੰਘ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੇ ਬੱਚੇ ਨਾਲ ਇਸ ਪਲ ਨੂੰ ਟੀਵੀ ਉੱਤੇ ਦੇਖਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਲਿਖਿਆ ਕਿ- ‘15 ਸਾਲ ਬਾਅਦ ਇਸ ਨੂੰ ਦੇਖਣ ਲਈ ਇਸ ਤੋਂ ਕੋਈ ਬਿਹਤਰ ਸਾਥੀ ਨਹੀਂ ਲੱਭ ਸਕਦਾ’। ਇਸ ਪੋਸਟ ਉੱਤੇ ਨਾਮੀ ਖਿਡਾਰੀ ਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਕਿਊਟ ਵੀਡੀਓ ਉੱਤੇ ਪਿਆਰ ਲੁੱਟਾ ਰਹੇ ਹਨ। ਯੂਜ਼ਰਸ ਇੱਕ ਓਵਰ 'ਚ 6 ਛੱਕਿਆਂ ਵਾਲੀ ਉਸ ਖ਼ਾਸ ਪਾਰੀ ਨੂੰ ਯਾਦ ਕਰ ਰਹੇ ਹਨ।
image source instagram
ਯੁਵਰਾਜ ਨੇ 2011 ਵਨਡੇਅ ਵਿਸ਼ਵ ਕੱਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਬੱਲੇ ਨਾਲ 362 ਦੌੜਾਂ ਬਣਾਈਆਂ ਅਤੇ 15 ਵਿਕਟਾਂ ਵੀ ਲਈਆਂ ਸਨ। ਉਹ ਕ੍ਰਿਕੇਟ ਦੇ ਇਤਿਹਾਸ ਵਿੱਚ ਇੱਕ ਹੀ ਸੀਜ਼ਨ ਵਿੱਚ 300 ਤੋਂ ਵੱਧ ਦੌੜਾਂ ਬਣਾਉਣ ਅਤੇ 15 ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਸਨ। ਹਾਲਾਂਕਿ ਇਸ ਵਿਸ਼ਵ ਕੱਪ 'ਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਯੁਵਰਾਜ ਨੂੰ ਕੈਂਸਰ ਹੋ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਕਦੇ ਵੀ ਰਫਤਾਰ ਨਹੀਂ ਫੜੀ ਅਤੇ 2019 'ਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
image source instagram
View this post on Instagram
A post shared by Yuvraj Singh (@yuvisofficial)