ਯੁਵਰਾਜ ਸਿੰਘ ਨੇ ਸਾਂਝੀ ਕੀਤੀ ਤਸਵੀਰ ਜਦੋਂ ਪਹਿਲੀ ਵਾਰ ਚੁਣੇ ਗਏ ਸਨ ਟੀਮ ਇੰਡੀਆ 'ਚ ਖੇਡਣ ਲਈ

ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਦੇ ਸਪੁੱਤਰ ਯੁਵਰਾਜ ਸਿੰਘ ਜਿਨ੍ਹਾਂ ਨੇ ਆਪਣੀ ਪਹਿਚਾਣ ਬਤੌਰ ਕ੍ਰਿਕੇਟਰ ਬਣਾਈ ਹੈ। ਜੀ ਹਾਂ ਉਹ ਸਾਲ 2011 ਵਿਸ਼ਵ ਕੱਪ ਦੇ ਹੀਰੋ ਰਹੇ ਨੇ। ਉਨ੍ਹਾਂ ਆਪਣੀ ਦਿੱਗਜ ਬੱਲੇਬਾਜ਼ੀ ਤੇ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ਦੇ ਨਾਲ ਟੀਮ ਇੰਡੀਆ ਨੂੰ ਕਈ ਵਾਰ ਜਿੱਤ ਦਾ ਸਵਾਦ ਦਵਾਇਆ ਹੈ।
View this post on Instagram
ਹੋਰ ਵੇਖੋ:ਅਖਿਲ ਨੂੰ ਮਨਮੋਹਨ ਵਾਰਿਸ ਨੂੰ ਦੇਖ ਕੇ ਲੱਗੀ ਸੀ ਗਾਉਣ ਦੀ ਚੇਟਕ, ਜਾਣੋ ਜਨਮਦਿਨ ਉੱਤੇ ਦਿਲਚਸਪ ਗੱਲਾਂ
ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਯੁਵਾ ਸਨ ਤੇ ਉਨ੍ਹਾਂ ਦੀ ਟੀਮ ਇੰਡੀਆ ਲਈ ਸਲੈਕਸ਼ਨ ਹੋਈ ਸੀ ਖੇਡਣ ਲਈ। ਇਸ ਫੋਟੋ ‘ਚ ਉਨ੍ਹਾਂ ਦੇ ਨਾਲ ਰਾਹੁਲ ਦ੍ਰਵਿੜ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮੇਜਰ ਥਰੋਬੈਕ ਜਦੋਂ ਪਹਿਲੀ ਵਾਰ ਟੀਮ ਇੰਡੀਆ 'ਚ ਖੇਡਣ ਲਈ ਚੁਣਿਆ ਗਿਆ ਸੀ... #proudmoment #pricelessmemory’..ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ।
View this post on Instagram
ਦੱਸ ਦਈਏ ਇਸੇ ਸਾਲ ਜੂਨ ਮਹੀਨੇ ‘ਚ ਯੁਵਰਾਜ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ। ਪਰ ਉਨ੍ਹਾਂ ਵੱਲੋਂ ਖੇਡੀਆਂ ਕ੍ਰਿਕੇਟ ਪਾਰੀਆਂ ਅੱਜ ਵੀ ਕ੍ਰਿਕੇਟ ਪ੍ਰੇਮੀਆਂ ਦੇ ਜ਼ਹਿਨ ‘ਚ ਤਾਜ਼ਾ ਹਨ।