ਯੁਵਰਾਜ ਸਿੰਘ ਨੇ ਆਪਣੀ ਪਤਨੀ ਤੇ ਪੁੱਤਰ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਵੱਡੀ ਗਿਣਤੀ ‘ਚ ਆਏ ਲਾਈਕਸ
Lajwinder kaur
December 27th 2022 10:41 AM --
Updated:
December 27th 2022 10:47 AM
Yuvraj Singh news: ਕ੍ਰਿਕੇਟਰ ਯੁਵਰਾਜ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਹ ਸਾਲ ਯੁਵਰਾਜ ਤੇ ਹੇਜ਼ਲ ਲਈ ਬਹੁਤ ਹੀ ਖ਼ਾਸ ਰਿਹਾ ਹੈ, ਦੋਵਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੋਵੇਂ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ। ਯੁਵੀ ਨੇ ਆਪਣੇ ਪੁੱਤਰ ਅਤੇ ਪਤਨੀ ਦੇ ਨਾਲ ਬਹੁਤ ਹੀ ਕਿਊਟ ਜਿਹਾ ਫੋਟੋ ਸ਼ੇਅਰ ਕੀਤਾ ਹੈ।