ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਘਰ ਬੇਟੇ ਨੇ ਜਨਮ ਲਿਆ, ਯੁਵਰਾਜ ਸਿੰਘ ਨੇ ਜਾਣਕਾਰੀ ਕੀਤੀ ਸਾਂਝੀ
Shaminder
January 26th 2022 09:43 AM
ਕ੍ਰਿਕੇਟਰ ਯੁਵਰਾਜ ਸਿੰਘ (Yuvraj Singh) ਅਤੇ ਹੇਜ਼ਲ ਕੀਚ (Hazel Keech) ਦੇ ਘਰ ਬੇਟੇ (Baby Boy) ਨੇ ਜਨਮ ਲਿਆ ਹੈ । ਇਸ ਦੀ ਜਾਣਕਾਰੀ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਜਿਸ ਤੋਂ ਬਾਅਦ ਹਰ ਕੋਈ ਯੁਵਰਾਜ ਅਤੇ ਹੇਜ਼ਲ ਨੂੰ ਵਧਾਈ ਦੇ ਰਿਗਾ ਹੈ ।ਬੀਤੀ ਰਾਤ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਯੁਵਰਾਜ ਸਿੰਘ ਨੇ ਲਿਖਿਆ ਕਿ ‘ਸਾਡੇ ਸਾਰੇ ਫੈਨਸ, ਪਰਿਵਾਰ ਤੇ ਦੋਸਤਾਂ ਨਾਲ ਇਹ ਖਬਰ ਸ਼ੇਅਰ ਕਰਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਬੇਬੀ ਬੁਆਏ ਦਾ ਆਸ਼ੀਰਵਾਦ ਦਿੱਤਾ ਹੈ ।