ਯੁਵਰਾਜ ਹੰਸ ਦੇ ਬੇਟੇ ਨੇ ਪਹਿਲੀ ਬਰਸਾਤ ਦਾ ਲਿਆ ਅਨੰਦ, ਗਾਇਕ ਨੇ ਵੀਡੀਓ ਕੀਤਾ ਸਾਂਝਾ
Shaminder
July 13th 2021 10:21 AM --
Updated:
July 13th 2021 10:22 AM
ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ । ਉੱਤਰ ਭਾਰਤ ‘ਚ ਬਰਸਾਤ ਨੇ ਲੋਕਾਂ ਨੂੰ ਚਿਲਚਿਲਾਉਂਦੀ ਗਰਮੀ ਤੋਂ ਰਾਹਤ ਦਿਵਾਈ ਹੈ । ਇਸ ਦੇ ਨਾਲ ਹੀ ਹਰ ਕਿਸੇ ਦੇ ਚਿਹਰੇ ਵੀ ਖਿੜ ਉੱਠੇ ਨੇ । ਗਾਇਕ ਯੁਵਰਾਜ ਹੰਸ ਵੀ ਆਪਣੇ ਪੁੱਤਰ ਦੇ ਨਾਲ ਬਰਸਾਤ ਦਾ ਮਜ਼ਾ ਲੈਂਦੇ ਨਜ਼ਰ ਆਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।