‘ਨੱਚਣ ਤੋਂ ਪਹਿਲਾਂ’ ਗਾਣੇ ‘ਤੇ ਇਸ ਛੋਟੇ ਬੱਚੇ ਦੇ ਅੰਦਾਜ਼ ਨੇ ਜਿੱਤਿਆ ਯੁਵਰਾਜ ਹੰਸ ਦਾ ਦਿਲ, ਵੀਡੀਓ ਕੀਤਾ ਸਾਂਝਾ

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਬਹੁਤ ਹੀ ਪਿਆਰ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ਾਂਝਾ ਕੀਤਾ ਹੈ। ਇਹ ਵੀਡੀਓ 7-8 ਮਹੀਨਿਆਂ ਦੇ ਛੋਟੇ ਬੱਚੇ ਦਾ ਹੈ। ਇਹ ਨਿੱਕਾ ਬੱਚਾ ਕਾਰ 'ਚ ਬੈਠਾ ਹੈ ਤੇ ਯੁਵਰਾਜ ਹੰਸ ਦੇ ਗੀਤ ਨੱਚਣ ਤੋਂ ਪਹਿਲਾਂ ਦਾ ਅਨੰਦ ਲੈ ਰਿਹਾ ਹੈ, ਉਹ ਇਸ ਗਾਣੇ ਦੀ ਆਵਾਜ਼ ਨੂੰ ਵਾਰ-ਵਾਰ ਉੱਚੀ ਕਰਕੇ ਸੁਣ ਰਿਹਾ ਹੈ ਤੇ ਗਾਣੇ ਉੱਤੇ ਕੀਤੇ-ਕੀਤੇ ਲਿਪਸਿੰਗ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਬਹੁਤ ਹੀ ਕਿਊਟ ਹੈ, ਜਿਸ ਨੂੰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਆਪਣੇ-ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਪਾਏ। ਯੁਵਰਾਜ ਹੰਸ ਨੇ ਪੋਸਟ ਕਰਦੇ ਹੋਏ ਲਿਖਿਆ ਹੈ , ‘#swagger ........ ਕਾਸ਼ ਕਿ ਮੈਨੂੰ ਇਸ ਕਿਊਟ ਦਾ ਨਾਮ ਪਤਾ ਹੁੰਦਾ...ਉਸਨੂੰ ਟੈਗ ਕਰਦਾ ਪਿਆਰ ਦੇ ਨਾਲ...#nachantonpehlan’
View this post on Instagram
ਹੋਰ ਵੇਖੋ:ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਛੱਡਿਆ ਪਿੱਛੇ, ਪਰ ਪਤਨੀ ਦੀਪਿਕਾ ਹਲੇ ਵੀ ਹੈ ਅੱਗੇ
ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਪੰਜਾਬੀ ਗੀਤ ਨੱਚਣ ਤੋਂ ਪਹਿਲਾਂ ਹੰਸ ਰਾਜ ਹੰਸ ਵੱਲੋਂ ਗਾਇਆ ਗਿਆ ਸੀ ਜਿਸ ਨੂੰ ਰੀਮੇਕ ਕਰਕੇ ਯੁਵਰਾਜ ਹੰਸ ਸਾਲ 2018 ‘ਚ ਲੈ ਕੇ ਆਏ ਸਨ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਯੁਵਰਾਜ ਹੰਸ ਦੀ ਆਉਣ ਵਾਲੀ ਫ਼ਿਲਮ ਦੀ ਤਾਂ ਉਹ ਬਹੁਤ ਜਲਦ ਪਰਿੰਦੇ ਨਾਂਅ ਦੀ ਫ਼ਿਲਮ ‘ਚ ਮਾਨਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ।