ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਵੀਡੀਓ
ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਵੀਡੀਓ : ਯੁਵਰਾਜ ਹੰਸ ਦੇ ਵਿਆਹ ਦੀਆਂ ਚਰਚਾਵਾਂ ਕਾਫੀ ਲੰਬੇ ਸਮੇਂ ਤੋਂ ਛਿੜੀਆਂ ਹੋਈਆਂ ਹਨ। ਯੁਵਰਾਜ ਹੰਸ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਰੌਣਕਾਂ ਦੀਆਂ ਕਈ ਵੀਡੀਓਜ਼ ਵੀ ਪਿਛਲੇ ਦਿਨੀ ਵਾਇਰਲ ਹੋਈਆਂ ਹਨ। ਮਾਨਸੀ ਅਤੇ ਯੁਵਰਾਜ ਦੀ ਮੰਗਣੀ ਪਿਛਲੇ ਸਾਲ ਹੋ ਚੁੱਕੀ ਸੀ ਅਤੇ ਦੋਨੋ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
View this post on Instagram
ਪਰ ਹੁਣ ਸਮਾਂ ਦੋਨਾਂ ਦੇ ਵਿਆਹ ਦਾ ਆ ਚੁੱਕਿਆ ਹੈ। ਜੀ ਹਾਂ ਯੁਵਰਾਜ ਹੰਸ ਦੇ ਬਟਨਾ ਲੱਗ ਚੁੱਕਿਆ ਹੈ ਅਤੇ ਅੱਜ ਤੋਂ (17 ਫਰਵਰੀ) ਤੋਂ ਤਿੰਨ ਦਿਨ ਬਾਅਦ ਯਾਨੀ 20 ਜਾਂ 21 ਫਰਵਰੀ ਨੂੰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਦਨ 'ਚ ਬੱਝ ਜਾਣਗੇ। ਬਟਨੇ ਦੀ ਰਸਮ ਦਾ ਵੀਡੀਓ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਵੱਲੋਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।
ਹੋਰ ਵੇਖੋ : ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ
View this post on Instagram
ਨਵਰਾਜ ਹੰਸ ਨੇ ਬੜੀ ਹੀ ਪਿਆਰੀ ਕੈਪਸ਼ਨ ਆਪਣੇ ਭਰਾ ਲਈ ਲਿਖੀ ਹੈ,ਉਹਨਾਂ ਦਾ ਕਹਿਣਾ ਹੈ, 'ਮੇਰੀ ਜਾਂ ਦੇ ਵਟਨਾ ਲੱਗ ਗਿਆ 3 ਦਿਨ ਬਾਅਦ ਵਿਆਹ ਹੋਊ,ਲਵ ਯੂ ਮੇਰੀ ਬੁਗੜੀ ਯੁੱਗੀ ਬੁੱਗੀ' ਵਰਾਜ ਹੰਸ ਖੁਦ ਵੀ ਗਾਇਕ ਹਨ । ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਵਿੱਚ ਵੀ ਨਾਮਣਾ ਖੱਟ ਚੁੱਕੇ ਹਨ । ਯੁਵਰਾਜ ਹੰਸ ਪਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।