ਮਾਨਸੀ ਸ਼ਰਮਾ ਦੇ ਹੱਥਾਂ ਉੱਤੇ ਲੱਗੀ ਯੁਵਰਾਜ ਹੰਸ ਦੇ ਨਾਮ ਦੀ ਮਹਿੰਦੀ, ਦੇਖੋ ਵੀਡੀਓ

ਲਓ ਜੀ, ਮਾਨਸੀ ਸ਼ਰਮਾ ਨੇ ਆਪਣੇ ਹੱਥਾਂ ਉੱਤੇ ਲਗਵਾਈ ਪੰਜਾਬੀ ਸਿੰਗਰ ਯੁਵਰਾਜ ਹੰਸ ਦੇ ਨਾਮ ਦੀ ਮਹਿੰਦੀ। ਜੀ ਹਾਂ, ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਨੇ ਆਪਣੇ ਹੱਥਾਂ ਉੱਤੇ ਮਹਿੰਦੀ ਲਗਵਾ ਰਹੀ ਹੈ ਮਹਿੰਦੀ ਦੇ ਡਿਜ਼ਾਇਨ ‘ਚ ਯੁਵਰਾਜ ਹੰਸ ਦੇ ਚਿਹਰੇ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ, ਤੇ ਮਹਿੰਦੀ ਦਾ ਡਿਜ਼ਾਇਨ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ।
View this post on Instagram
View this post on Instagram
ਹੋਰ ਵੇਖੋ: ਨਿੱਕੇ ਫੈਨਜ਼ ਨਾਲ ਯੁਵਰਾਜ ਹੰਸ ਨੇ ਗਾਏ ਗੀਤ, ਵੀਡੀਓ ਹੋ ਰਹੀ ਹੈ ਵਾਇਰਲ
ਯੁਵਰਾਜ ਹੰਸ ਨੇ ਆਪਣੀ ਹਲਦੀ ਵਾਲੀ ਰਸਮ ਦੀ ਤਸਵੀਰ ਨੂੰ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ‘ਚ ਲਿਖਿਆ ਹੈ, ‘ਦਿਲਵਾਲੇ ਦੁਲਹਨੀਆਂ ਲੈ ਜਾਏਂਗੇ’ ਹੈ। ਤਸਵੀਰ ‘ਚ ਯੁਵਰਾਜ ਤੇ ਮਾਨਸ਼ੀ ਮਸਤੀ ਕਰਦੇ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ: ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ ‘ਚ, ਦੇਖੋ ਵੀਡੀਓ
ਹਾਲ ਹੀ ‘ਚ ਯੁਵਰਾਜ ਹੰਸ ਦੇ ਵਟਨਾ ਵਾਲੀ ਰਸਮ ਦੀ ਵੀਡੀਓ ਕਾਫੀ ਵਾਇਰਲ ਹੋਈ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਰੌਣਕਾਂ ਵਾਲੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਪੰਜਾਬੀ ਸਿੰਗਰ ਤੇ ਅਦਾਕਾਰ ਯੁਵਰਾਜ ਹੰਸ ਤੇ ਅਦਾਕਾਰਾ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੋ ਚੁੱਕੀ ਸੀ ਅਤੇ ਦੋਨੋ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਤੇ ਹੁਣ 20 ਜਾਂ 21 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ।