ਯੁਵਰਾਜ ਹੰਸ ਨੇ ਸ਼ੇਅਰ ਕੀਤਾ ਆਪਣੇ ਬੇਟੇ ਦਾ ਪਹਿਲਾ ਟਿਕ ਟਾਕ ਵੀਡੀਓ, ਦਰਸ਼ਕ ਦੇ ਰਹੇ ਨੇ ਖੂਬ ਪਿਆਰ, ਦੇਖੋ ਵੀਡੀਓ

ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਯੁਵਰਾਜ ਹੰਸ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਪਹੁੰਚੀ ਹੋਈ ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਰੇਦਾਨ ਦੇ ਨਾਲ ਟਿਕ ਟਾਕ ਵੀਡੀਓ ਬਣਾਇਆ ਹੈ । ਇਸ ਵੀਡੀਓ ‘ਚ ਯੁਵਰਾਜ ਹੰਸ ਦੇ ਹੱਥ ਦੇ ਉੱਪਰ ਮਾਨਸੀ ਸ਼ਰਮਾ ਹੱਥ ਰੱਖਦੀ ਹੈ ਤੇ ਫਿਰ ਬੇਟੇ ਦਾ ਹੱਥ ਰੱਖਦੇ ਹੋਏ ਦਿਖਾਈ ਦੇ ਰਹੇ ਨੇ । ਦਿਲ ਛੂਹ ਜਾਣ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
View this post on Instagram
First Tiktok With Hredaan?? #hredaanyuvraajhans @mansi_sharma6 ??
ਯੁਵਰਾਜ ਹੰਸ ਨੇ ਆਪਣੇ ਬੇਟੇ ਦੇ ਜਨਮ ਤੋਂ ਲੈ ਕੇ ਨਾਂਅ ਤੱਕ ਸਭ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਲਾਕਡਾਊਨ ਦੇ ਚੱਲਦੇ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਆਪਣੇ ਪੋਤੇ ਰੇਦਾਨ ਨੂੰ ਹਲੇ ਤੱਕ ਮਿਲ ਨਹੀਂ ਪਾਏ । ਜਿਸ ਕਰਕੇ ਉਨ੍ਹਾਂ ਨੇ ਇੱਕ ਲੋਰੀ ਵਾਟਸਐੱਪ ਦੇ ਰਾਹੀਂ ਬੇਟੇ ਯੁਵਰਾਜ ਹੰਸ ਨੂੰ ਭੇਜੀ ਸੀ । ਲੋਰੀ ਗਾਉਂਦੇ ਹੋਏ ਹੰਸ ਰਾਜ ਹੰਸ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ।
View this post on Instagram
27 March 2020.....Note Down The Date?? #yaaranmullereturns @harishverma_ @prabhgillmusic
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ‘ਚ ਨਜ਼ਰ ਆਉਣਗੇ । ਕੋਰੋਨਾ ਵਾਇਰਸ ਕਰਕੇ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਸੀ । ਜਦੋਂ ਸਭ ਠੀਕ ਹੋ ਜਾਵੇਗਾ ਤਾਂ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਇਲਾਵਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਪਹਿਲੀ ਵਾਰ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ ।