ਯੁਵਰਾਜ ਹੰਸ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਕਰਵਾਇਆ ਨਵਾਂ ਫੋਟੋ ਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਪੰਜਾਬੀ ਐਕਟਰ ਯੁਵਰਾਜ ਹੰਸ ਜੋ ਕਿ ਏਨੀਂ ਦਿਨੀਂ ਆਪਣੇ ਜਲੰਧਰ ਵਾਲੇ ਘਰ ‘ਚ ਨੇ । ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ। ਯੁਵਰਾਜ ਹੰਸ ਵੀ ਆਪਣੀ ਪਤਨੀ ਮਾਨਸੀ ਸ਼ਰਮਾ ਵਾਂਗ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਯੁਵਰਾਜ ਹੰਸ ਨੇ ਆਪਣੇ ਪਰਿਵਾਰ ਦੇ ਨਾਲ ਨਵਾਂ ਫੋਟੋ ਸ਼ੂਟ ਕਰਵਾਇਆ ਹੈ।
image source-instagram
ਹੋਰ ਪੜ੍ਹੋ : ਨੀਰੂ ਬਾਜਵਾ ਆਪਣੀਆਂ ਧੀਆਂ ਦੇ ਨਾਲ ਘੁੰਮਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ
image source-instagram
ਉਨ੍ਹਾਂ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਪੁੱਤਰ ਰੇਦਾਨ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖੂਬ ਸ਼ੇਅਰ ਹੋ ਰਹੀ ਹੈ।
image source-instagram
ਇਸ ਮਹੀਨੇ ਹੀ ਉਨ੍ਹਾਂ ਦਾ ਬੇਟਾ ਰੇਦਾਨ ਇੱਕ ਸਾਲ ਦਾ ਹੋਇਆ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਰੇਦਾਨ ਦਾ ਪਹਿਲਾ ਬਰਥਡੇਅ ਫੈਮਿਲੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜੇ ਗੱਲ ਕਰੀਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ ਪਰਿੰਦੇ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਜੋੜੀ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
View this post on Instagram