ਯੂਟਿਊਬਰ ਗੌਰਵ ਤਨੇਜਾ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਗੌਰਵ ਤਨੇਜਾ ਨੂੰ ਕੱਲ੍ਹ ਧਾਰਾ 188 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਜਨਮਦਿਨ ਮਨਾਉਣ ਲਈ ਨੋਇਡਾ ਦੇ ਸੈਕਟਰ-51 ਮੈਟਰੋ ਸਟੇਸ਼ਨ 'ਤੇ ਇਕੱਠੇ ਹੋਣ ਦੀ ਬੇਨਤੀ ਕੀਤੀ ਸੀ।
YouTuber Gaurav Taneja ਦੇ ਕਹਿਣ 'ਤੇ ਮੈਟਰੋ ਸਟੇਸ਼ਨ 'ਤੇ ਵੱਡੀ ਗਿਣਤੀ ਚ ਲੋਕ ਇਕੱਠਾ ਹੋ ਗਏ । ਜਿਸ ਕਰਕੇ ਮੈਟਰੋ ਸਟੇਸ਼ਨ ‘ਚ ਏਨੀਂ ਭਾਰੀ ਭੀੜ ਉੱਥੇ ਇਕੱਠੀ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਹੋਰ ਪੜ੍ਹੋ : 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵਿਗੜੀ ਹਾਲਤ, ਹਸਪਤਾਲ ‘ਚ ਕਰਵਾਇਆ ਭਰਤੀ, ਪ੍ਰਸ਼ੰਸਕ ਕਰ ਰਹੇ ਨੇ ਦੁਆਵਾਂ
'Flying Beast' ਦੇ ਨਾਂ ਨਾਲ ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਗੌਰਵ ਤਨੇਜਾ ਮੁਸ਼ਕਲ 'ਚ ਆ ਗਏ, ਉਹ ਵੀ ਆਪਣੇ ਜਨਮਦਿਨ ਵਾਲੇ ਦਿਨ। ਯੂਟਿਊਬਰ ਦੇ ਨਾਲ ਪੁਲਿਸ ਨੇ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।
ਦਰਅਸਲ ਹੋਇਆ ਕੁਝ ਅਜਿਹਾ ਕਿ ਗੌਰਵ ਤਨੇਜਾ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਫਾਲੋਅਰਜ਼ ਨੂੰ ਦੱਸਿਆ ਸੀ ਕਿ ਉਹ ਆਪਣਾ ਜਨਮਦਿਨ ਮੈਟਰੋ 'ਚ ਮਨਾਉਣ ਜਾ ਰਹੇ ਹਨ। ਫਿਰ ਕੀ ਸੀ, ਦੇਖਦੇ ਹੀ ਦੇਖਦੇ ਗੌਰਵ ਨੂੰ ਮਿਲਣ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਨੋਇਡਾ ਦੇ ਸੈਕਟਰ 51 ਮੈਟਰੋ ਸਟੇਸ਼ਨ 'ਤੇ ਪਹੁੰਚ ਗਏ ਅਤੇ ਉਨ੍ਹਾਂ ਦਾ ਜਨਮਦਿਨ ਮੈਟਰੋ 'ਚ ਹੀ ਮਨਾਇਆ ਗਿਆ।
ਇਸ ਤੋਂ ਬਾਅਦ ਨੋਇਡਾ ਸੈਕਟਰ 51 ਮੈਟਰੋ ਸਟੇਸ਼ਨ 'ਤੇ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਮੈਟਰੋ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ।
ਅਚਾਨਕ ਹੋਈ ਭੀੜ ਕਾਰਨ ਮੈਟਰੋ 'ਚ ਸਫਰ ਕਰਨ ਵਾਲੇ ਯਾਤਰੀਆਂ ਅਤੇ ਮੈਟਰੋ ਕਰਮਚਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੁਲਿਸ ਨੂੰ ਸੂਚਨਾ ਮਿਲਦੇ ਹੀ ਸੜਕ ਸਾਫ਼ ਕਰ ਦਿੱਤੀ ਗਈ। ਰਿਪੋਰਟ ਦੇ ਅਨੁਸਾਰ, ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ ਸੀ ਅਤੇ ਗੌਰਵ ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਗੌਰਵ ਨੂੰ ਆਈਪੀਸੀ ਦੀ ਧਾਰਾ 241 ਅਤੇ 188 ਦੇ ਤਹਿਤ ਗ੍ਰਿਫਤਾਰ ਕਰਨ ਤੋਂ ਪਹਿਲਾਂ ਦੋ ਘੰਟੇ ਲਈ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ। ਹੁਣ ਖਬਰ ਆਈ ਹੈ ਕਿ ਯੂਟਿਊਬਰ ਨੂੰ ਜ਼ਮਾਨਤ ਮਿਲ ਗਈ ਹੈ।
ਯੂਟਿਊਬਰ ਗੌਰਵ ਤਨੇਜਾ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮਹਾਂਮਾਰੀ ਐਕਟ ਦੇ ਤਹਿਤ ਧਾਰਾ 144 ਅਤੇ ਧਾਰਾ 188 ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਐਤਵਾਰ ਨੂੰ ਜ਼ਮਾਨਤ ਮਿਲ ਗਈ। ਗੌਰਵ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਸਨ, ਪਰ ਹੁਣ ਜਦੋਂ ਜ਼ਮਾਨਤ ਦੀ ਖਬਰ ਸਾਹਮਣੇ ਆਈ ਹੈ ਤਾਂ ਪ੍ਰਸ਼ੰਸਕ ਨੂੰ ਸੁੱਖ ਦਾ ਸਾਹ ਆ ਗਿਆ ਹੈ।