ਮਸ਼ਹੂਰ ਯੂਟਿਊਬਰ ਭੁਵਨ ਬਾਮ ਕਰਨ ਜਾ ਰਹੇ ਨੇ ਡਿਜ਼ੀਟਲ ਡੈਬਿਊ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj April 30th 2022 10:31 AM

ਮਸ਼ਹੂਰ ਕਾਮੇਡੀਅਨ, ਲੇਖਕ, ਗੀਤਕਾਰ ਅਤੇ ਯੂਟਿਊਬਰ ਭੁਵਨ ਬਾਮ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕਿਉਂਕਿ ਉਹ ਜਲਦ ਹੀ ਡਿਜ਼ੀਟਲ ਡੈਬਿਊ ਕਰਨ ਜਾ ਰਹੇ ਹਨ। ਉਹ ਜਲਦ ਹੀ ਇੱਕ ਵੈਬ ਸੀਰੀਅਲ ਵਿੱਚ ਨਜ਼ਰ ਆ ਸਕਦੇ ਹਨ , ਇਸ ਦੀ ਜਾਣਕਾਰੀ ਖੁਦ ਭੁਵਨ ਨੇ ਦਿੱਤੀ ਹੈ।

Image Source: instagram

ਦੱਸ ਦਈਏ ਕਿ ਇਹ ਭੁਵਨ ਦਾ ਪਹਿਲਾ ਡਿਜ਼ੀਟਲ ਸਟ੍ਰੀਮਿੰਗ ਡੈਬਿਊ ਹੋਵੇਗਾ। ਉਹ ਬਿਨਾਂ ਸਿਰਲੇਖ ਵਾਲੇ ਇੱਕ ਵੈੱਬ ਸ਼ੋਅ ਵਿੱਚ ਇੱਕ ਨਵਾਂ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਭੁਵਨ ਨੇ ਕਿਹਾ, ਮੈਂ ਇੱਕ ਅਸਾਧਾਰਨ ਪ੍ਰੋਜੈਕਟ ਨਾਲ ਆਪਣੀ ਡਿਜੀਟਲ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹਾਂ।ਭੁਵਨ ਜਲਦੀ ਹੀ ਬੀਬੀ ਕੀ ਵਾਈਨ ਪ੍ਰੋਡਕਸ਼ਨ ਦੇ ਬੈਨਰ ਹੇਠਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨਗੇ।

Image Source: instagram

ਭੁਵਨ ਨੇ ਕਿਹਾ ਕਿ ਮੈਨੂੰ ਭਾਰਤ ਦੇ ਇੱਕ ਪ੍ਰਮੁੱਖ ਪਲੇਟਫਾਰਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਨਵੇਂ ਕਿਰਦਾਰ ਅਤੇ ਸ਼ੋਅ ਲਈ ਆਪਣੇ ਫੈਨਜ਼ ਦੇ ਪਿਆਰ ਨੂੰ ਦੇਖ ਕੇ ਉਤਸ਼ਾਹਿਤ ਹਾਂ।

Image Source: instagram

ਹੋਰ ਪੜ੍ਹੋ : ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਲਈ ਸ਼ਹਿਨਾਜ਼ ਗਿੱਲ ਨੂੰ ਅਦਾ ਕੀਤੀ ਗਈ ਕਿੰਨੀ ਫੀਸ, ਜਾਣੋ

ਜਾਣਕਾਰੀ ਮੁਤਾਬਕ ਭੁਵਨ ਬਾਮ ਦਾ ਨਵਾਂ ਵੈੱਬ ਸ਼ੋਅ ਡਿਜ਼ਨੀ ਪਲੱਸ ਹੌਟ ਸਟਾਰ 'ਤੇ ਜਲਦੀ ਹੀ ਪ੍ਰਸਾਰਿਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਭੁਵਨ ਪਹਿਲਾਂ ਯੂਟਿਊਬ 'ਤੇ ਫਨੀ ਵੀਡੀਓਜ਼ ਅਪਲੋਡ ਕਰਦਾ ਸੀ। ਹੁਣ ਭੁਵਨ ਦਾ ਨਾਂਅ ਭਾਰਤ ਦੇ ਟੌਪ 3 ਯੂਟਿਊਬਰਾਂ ਦੀ ਸੂਚੀ ਵਿੱਚ ਸ਼ਾਮਲ ਹਨ।ਦੱਸ ਦਈਏ ਕਿ ਇਸ ਤੋਂ ਪਹਿਲਾ ਭੁਵਨ ਬਾਮ ਨੇ ਕਈ ਟੀਵੀ ਤੇ ਡਿਜ਼ੀਟਲ ਪਲੇਟਫਾਰਮ ਦੀਆਂ ਐਡਸ ਦੇ ਵਿੱਚ ਕੰਮ ਕੀਤਾ ਹੈ।

 

View this post on Instagram

 

A post shared by Bhuvan Bam (@bhuvan.bam22)

Related Post