ਵਾਇਸ ਆਫ਼ ਪੰਜਾਬ-13 (Voice Of Punjab -13) ਦੇ ਲਈ ਲੁਧਿਆਣਾ ‘ਚ (Ludhiana Auditions) ਆਡੀਸ਼ਨਸ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨਸ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ --141006 ਵਿਖੇ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ ।
ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ‘ਬਾਪੂ ਜੀ’ ਨਾਲ ਹੋਇਆ ਹਾਦਸਾ, ਪ੍ਰਸ਼ੰਸਕ ਵੀ ਜਤਾ ਰਹੇ ਚਿੰਤਾ
ਇਸ ਤੋਂ ਪਹਿਲਾਂ ਵਾਇਸ ਆਫ਼ ਪੰਜਾਬ ਦੇ ਲਈ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ । ਲੁਧਿਆਣਾ ਤੋਂ ਬਾਅਦ ਹੁਣ ਅਗਲਾ ਆਡੀਸ਼ਨ 20 ਨਵੰਬਰ ਨੂੰ ਬਠਿੰਡਾ ਦੇ ਗੋਰਮਿੰਟ ਰਾਜਿੰਦਰਾ ਕਾਲਜ, ਗੁਰੂ ਕਾਸ਼ੀ ਰੋਡ, ਮਿੰਨੀ ਸਕੱਤਰੇਤ, ਬਠਿੰਡਾ ਪੰਜਾਬ-੧੫੧੦੦੫ ‘ਚ ਆਡੀਸ਼ਨ ਰੱਖੇ ਗਏ ਹਨ ।
ਹੋਰ ਪੜ੍ਹੋ : ‘ਕੈਟ’ ‘ਚ ਰਣਦੀਪ ਹੁੱਡਾ ਦਾ ਸਰਦਾਰੀ ਲੁੱਕ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼
ਜੇ ਤੁਸੀਂ ਕਿਸੇ ਕਾਰਨ ਇਨ੍ਹਾਂ ਆਡੀਸ਼ਨਸ ‘ਚ ਨਹੀਂ ਪਹੁੰਚ ਸਕੇ ਤਾਂ ਬਠਿੰਡਾ ਅਤੇ ਮੋਹਾਲੀ ‘ਚ ਹੋਣ ਵਾਲੇ ਆਡੀਸ਼ਨਸ ‘ਚ ਭਾਗ ਲੈ ਸਕਦੇ ਹੋ । 22 ਨਵੰਬਰ ਨੂੰ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਪਲਾਟ ਨੰਬਰ f-138, ਫੇਸ 8 ਬੀ, ਇੰਡਸਟਰੀਅਲ, ਫੋਕਲ ਪੁਆਇੰਟ, ਐੱਸ ਏ ਐੱਸ ਨਗਰ ਮੋਹਾਲੀ ‘ਚ ਹੋਣਗੇ । ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਦੁਨੀਆ ਭਰ ‘ਚ ਛਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਲੈ ਕੇ ਆਇਆ ਹੈ ਸਭ ਤੋਂ ਵੱਡਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ-13’।
ਵਾਇਸ ਆਫ਼ ਪੰਜਾਬ ਦਾ ਅਯੋਜਨ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਭਰ ਚੋਂ ਪ੍ਰਤਿਭਾਵਾਂ ਦੀ ਖੋਜ ਕੀਤੀ ਜਾਂਦੀ ਹੈ ।
View this post on Instagram
A post shared by PTC Punjabi (@ptcpunjabi)