ਤੁਹਾਡੀ ਵੀ ਆਵਾਜ਼ ‘ਚ ਹੈ ਦਮ ਤਾਂ ਦਿਖਾਓ ਆਪਣਾ ਹੁਨਰ, ਵਾਇਸ ਆਫ਼ ਪੰਜਾਬ ਦੇ ਸੀਜ਼ਨ-11 ਲਈ ਭੇਜੋ ਆਨਲਾਈਨ ਐਂਟਰੀ

ਪੀਟੀਸੀ ਪੰਜਾਬੀ ਇੱਕ ਵਾਰ ਮੁੜ ਤੋਂ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਤਿਆਰ ਹੈ । ਕਿਉਂਕਿ ਵਾਇਸ ਆਫ਼ ਪੰਜਾਬ ਸੀਜ਼ਨ-11 ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਸ਼ੋਅ ਨੇ ਪੰਜਾਬੀ ਇੰਡਸਟਰੀ ਨੂੰ ਕਈ ਕਲਾਕਾਰ ਦਿੱਤੇ ਹਨ । ਜਿਸ ‘ਚ ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ ਸਣੇ ਕਈ ਕਲਾਕਾਰ ਹਨ ।
VOP11
ਜਿਨ੍ਹਾਂ ਨੇ ਇਸ ਮੰਚ ‘ਤੇ ਆਪਣਾ ਹੁਨਰ ਵਿਖਾਇਆ ਹੈ । ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ ਦਾ ਸੀਜ਼ਨ -11 ਲੈ ਕੇ ਹਾਜ਼ਰ ਹੋਇਆ ਹੈ ।
ਹੋਰ ਪੜ੍ਹੋ :ਤੁਸੀਂ ਵੀ ਵਿਖਾਉਣਾ ਚਾਹੁੰਦੇ ਹੋ ਆਪਣੀ ਆਵਾਜ਼ ਦਾ ਕਮਾਲ ਤਾਂ ਇਸ ਤਰ੍ਹਾਂ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ-11 ‘ਚ ਆਪਣੀ ਐਂਟਰੀ
vop11
ਤੁਹਾਡੀ ਵੀ ਆਵਾਜ਼ ‘ਚ ਹੈ ਦਮ ਅਤੇ ਤੁਸੀਂ ਆਪਣੇ ਇਸ ਹੁਨਰ ਨੂੰ ਦੁਨੀਆ ਦੇ ਸਾਹਮਣੇ ਵਿਖਾਉਣਾ ਚਾਹੁੰਦੇ ਹੋ ਤਾਂ ਆਡੀਸ਼ਨ ਲਈ ਆਪਣੀ ਐਂਟਰੀ ਆਨਲਾਈਨ ਭੇਜ ਸਕਦੇ ਹੋ ।
vop11
ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।
ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।
ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।