
ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਫ੍ਰਸਟ ਕਿੱਸ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਇਪੀਸਤਾ ਨੇ। ਹਨੀ ਸਿੰਘ ਦੇ ਇਸ ਨਵੇਂ ਵੀਡੀਓ ਨੇ ਰਿਲੀਜ਼ ਹੁੰਦੇ ਹੀ ਯੂ-ਟਿਊਬ ‘ਤੇ ਧਮਾਲ ਮਚਾ ਦਿੱਤੀ ਹੈ । ਇਸ ਪਾਰਟੀ ਸੌਂਗ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਵੀ ਕਾਫੀ ਐਕਸਾਈਟਮੈਂਟ ਵੇਖਣ ਨੂੰ ਮਿਲ ਰਹੀ ਹੈ ।
ਕਿਉਂਕਿ ਗਾਣੇ ਦੇ ਰਿਲੀਜ਼ ਹੁੰਦੇ ਹੀ ਕੁਝ ਹੀ ਸਮੇਂ ‘ਚ ਇਸ ਦੇ ਵੀਵਰਸ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ । ਇਸ ਗੀਤ ‘ਚ ਹਨੀ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ । ਇਸ ਦੇ ਨਾਲ ਹੀ ਗਾਣੇ ਦੇ ਬੋਲ ਲਿਲ ਗੋਲੂ, ਹੋਮੀ ਦਿੱਲੀ ਵਾਲਾ, ਸਿੰਘਸਟਾ ਨੇ ਲਿਖੇ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਕੇਅਰ ਨੀ ਕਰਦਾ’ ਵੀ ਰਿਲੀਜ਼ ਹੋਇਆ ਸੀ ।‘ਛਲਾਂਗ’ ਫ਼ਿਲਮ ਦੇ ਗੀਤ ਕੇਅਰ ਨਹੀਂ ਕਰਦਾ ‘ਚ ਹਨੀ ਸਿੰਘ ਦਾ ਰੈਪ ਸੁਣਨ ਲਾਇਕ ਹੈ ।ਉਨ੍ਹਾਂ ਦੇ ਇਸ ਰੈਪ ਨੇ ਸੋਸ਼ਲ ਮੀਡੀਆ ‘ਤੇ ਖੂਬ ਧੁਮ ਮਚਾਈ ਸੀ ।
View this post on Instagram