ਕਿਸਾਨਾਂ ਦੇ ਸਮਰਥਨ ਵਿੱਚ ਯੋ-ਯੋ ਹਨੀ ਸਿੰਘ ਨੇ ਕੀਤਾ ਵੱਡਾ ਐਲਾਨ

By  Rupinder Kaler December 14th 2020 01:06 PM

ਕਿਸਾਨਾਂ ਦੇ ਸਮਰਥਨ ਵਿੱਚ ਯੋ-ਯੋ ਹਨੀ ਸਿੰਘ ਨੇ ਵੀ ਵੱਡਾ ਐਲਾਨ ਕੀਤਾ ਹੈ । ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਨਵਾਂ ਗੀਤ ਰੋਕ ਦਿੱਤਾ ਹੈ । ਹਨੀ ਸਿੰਘ ਦਾ ਨਵਾਂ ਗੀਤ 'Saiyaan ji' ਦਰਸ਼ਕਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰ ਹਨੀ ਸਿੰਘ ਇਸ ਗੀਤ ਨੂੰ ਅਜੇ ਰਿਲੀਜ਼ ਨਹੀਂ ਕਰਨਗੇ ਕਿਉਂਕਿ ਉਹ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਹਨ।

honey singh

ਹੋਰ ਪੜ੍ਹੋ :

ਕੌਰ ਬੀ ਦੀ ਮਾਤਾ ਜੀ ਦਾ ਅੱਜ ਹੈ ਜਨਮ ਦਿਨ, ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਸੋਨੂੰ ਸੂਦ ਹੁਣ ਜ਼ਰੂਰਤਮੰਦਾਂ ਨੂੰ ਮੁਹੱਈਆ ਕਰਵਾਉਣਗੇ ਈ-ਰਿਕਸ਼ਾ

honey singh

ਕੁਝ ਹੋਰ ਗਾਇਕਾਂ ਨੇ ਵੀ ਆਪਣੇ ਗੀਤ ਤੇ ਪ੍ਰੋਜੈਕਟ ਰੋਕ ਦਿੱਤੇ ਹਨ । ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ 'Saiyaan ji' ਨੂੰ ਕਿਸਾਨਾਂ ਦੇ ਸਮਰਥਨ 'ਚ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਹਨੀ ਸਿੰਘ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਕਰ ਲਿਖਿਆ, "ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਜ਼ਤ ਕਰਦਿਆਂ ਇਸ ਦਸੰਬਰ 'Saiyaan ji' ਗੀਤ ਨਹੀਂ ਆਵੇਗਾ।

farmers-protest

ਪਰ ਇਹ ਜਲਦੀ ਰਿਲੀਜ਼ ਹੋਵੇਗਾ, ਇਸ ਤੋਂ ਪਹਿਲਾ ਹਨੀ ਸਿੰਘ ਨੇ ਕਿਸਾਨਾਂ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।

 

View this post on Instagram

 

A post shared by Yo Yo Honey Singh (@yoyohoneysingh)

Related Post