ਯੋ ਯੋ ਹਨੀ ਸਿੰਘ ਪਾਰਟੀ ਸੌਂਗ ‘ਲੋਕਾ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ
ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਇਸ ਸਾਲ ਦਾ ਪਹਿਲਾ ਗੀਤ 'ਲੋਕਾ' (LOCA)ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । 'ਲੋਕਾ' ਗੀਤ ਜੋ ਕਿ ਪਾਰਟੀ ਸੌਂਗ ਹੈ ਤੇ ਹਨੀ ਸਿੰਘ ਵੱਲੋਂ ਗਾਇਆ ਗਿਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਪੰਜਾਬੀ ਗਾਇਕਾ ਸਿਮਰ ਕੌਰ ।
'ਲੋਕਾ' ਗਾਣੇ ਦੇ ਬੋਲ Lil Golu ਤੇ ਯੋ ਯੋ ਹਨੀ ਸਿੰਘ ਨੇ ਮਿਲਕੇ ਲਿਖੇ ਨੇ । ਇਸ ਗੀਤ ਦਾ ਵੀਡੀਓ Ben Peters ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ।
View this post on Instagram
ਯੋ ਯੋ ਹਨੀ ਸਿੰਘ ਇਸ ਤੋਂ ਪਹਿਲਾਂ ਵੀ ਬਲਿਊ ਆਇਸ, ਸੰਨੀ ਸੰਨੀ, ਬਰਾਊਨ ਰੰਗ, ਦੇਸੀ ਕਲਾਕਾਰ, ਪਾਰਟੀ ਆਲ ਨਾਇਟ, ਲਵ ਡੌਜ਼, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰ ਚੁੱਕੇ ਨੇ । ਇੱਕ ਲੰਬੇ ਅਰਸੇ ਤੋਂ ਬਾਅਦ ਉਨ੍ਹਾਂ ਨੇ ਸਾਲ 2018 ‘ਚ ਮੱਖਣਾ ਗੀਤ ਦੇ ਨਾਲ ਮਿਊਜ਼ਿਕ ਇੰਡਸਟਰੀ ‘ਚ ਕਮਬੈਕ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮ ‘ਚ ਵੀ ਆਪਣਾ ਮਿਊਜ਼ਿਕ ਤੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ ।