ਹਨੀ ਸਿੰਘ ਨੇ ਗਰਲ ਫਰੈਂਡ ਟੀਨਾ ਥਡਾਨੀ ਨਾਲ ਇੰਝ ਮਨਾਇਆ ਨਵਾਂ ਸਾਲ, ਵੇਖੋ ਵੀਡੀਓ

By  Pushp Raj January 2nd 2023 12:54 PM -- Updated: January 2nd 2023 01:47 PM

Honey Singh and Tina Thadani New Year celebration: ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਹਨੀ ਸਿੰਘ ਨੇ ਆਪਣੇ ਨਵੇਂ ਸਾਲ ਦੇ ਜਸ਼ਨ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ।

Image Source : Instagram

ਦੱਸ ਦਈਏ ਕਿ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਯੋ ਯੋ ਹਨੀ ਸਿੰਘ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਦਰਅਸਲ, ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਨਵੇਂ ਸਾਲ ਦੇ ਜਸ਼ਨ ਦੀ ਝਲਕ ਸ਼ੇਅਰ ਕੀਤੀ ਹੈ।

ਹਾਲ ਹੀ ਵਿੱਚ ਨਵੇਂ ਸਾਲ ਉੱਪਰ ਹਨੀ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਹਨੀ ਸਿੰਘ ਦਾ ਮਸਤੀ ਭਰਿਆ ਅੰਦਾਜ਼ ਦੇਖਿਆ ਜਾ ਸਕਦਾ ਹੈ। ਇਸ ਰੋਮਾਂਟਿਕ ਵੀਡੀਓ 'ਚ ਟੀਨਾ ਹਨੀ ਨੂੰ ਗਲੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਹਨੀ ਸਿੰਘ ਨੇ ਪਿਛਲੇ ਸਾਲ ਤਲਾਕ ਹੋਣ ਤੋਂ ਤਿੰਨ ਮਹੀਨੇ ਬਾਅਦ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ।

Image Source : Instagram

ਹਨੀ ਸਿੰਘ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਸਾਰੇ ਪਿਆਰ ਕਰਨ ਵਾਲੇ ਫੈਨਜ਼ ਨੂੰ ਨਵਾਂ ਸਾਲ ਮੁਬਾਰਕ!! ਇਹ ਪਿਆਰ ਦਾ ਮੌਸਮ ਹੈ ਨਫ਼ਰਤ ਦਾ ਨਹੀਂ #yoyo @tinathadani #yoyohoneysingh"

ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹਨੀ ਸਿੰਘ ਦੇ ਬਹੁਤ ਸਾਰੇ ਫੈਨਜ਼ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹੈ। ਇੱਕ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, "ਸਦਾ ਲਈ ਇਕੱਠੇ।" ਦੂਜੇ ਨੇ ਕਿਹਾ ਭਾਜੀ ਅੱਜ ਮੂਡ ਵਿੱਚ ਹਨ।

Image Source : Instagram

ਹੋਰ ਪੜ੍ਹੋ: ਜਾਣੋ ਕਿਉਂ ਸਾਲ ਦੇ ਆਖ਼ਰੀ ਦਿਨ ਮੁਆਫੀ ਮੰਗ ਸੋਨੂੰ ਸੂਦ ਨੇ ਦਿੱਤੀ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ

ਦੱਸਣਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਵਿੱਚ ਇੱਕ ਇਵੈਂਟ ਵਿੱਚ ਉਸ ਨੂੰ ਆਪਣੀ 'ਗਰਲਫ੍ਰੈਂਡ' ਵਜੋਂ ਪੇਸ਼ ਕਰਨ ਤੋਂ ਬਾਅਦ, ਕਲਾਕਾਰ ਨੇ ਕੁਝ ਦਿਨਾਂ ਬਾਅਦ ਇੱਕ ਰੋਮਾਂਟਿਕ ਜਨਮਦਿਨ ਪੋਸਟ ਸਾਂਝਾ ਕੀਤਾ।

 

View this post on Instagram

 

A post shared by Yo Yo Honey Singh (@yoyohoneysingh)

Related Post