ਯੋ ਯੋ ਹਨੀ ਸਿੰਘ ਨੇ ਆਪਣੀ ਐਲਬਮ 'Honey 3.0' ਤੋਂ ਨਵੇਂ ਗੀਤ 'TOGETHER FOREVER' ਦਾ ਕੀਤਾ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

By  Pushp Raj September 29th 2022 04:15 PM
ਯੋ ਯੋ ਹਨੀ ਸਿੰਘ ਨੇ ਆਪਣੀ ਐਲਬਮ 'Honey 3.0' ਤੋਂ ਨਵੇਂ ਗੀਤ 'TOGETHER FOREVER' ਦਾ ਕੀਤਾ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

Honey Singh new song: ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਪਤਨੀ ਨਾਲ ਤਲਾਕ ਲੈਣ ਦੇ ਚੱਲਦੇ ਸੁਰਖੀਆਂ 'ਚ ਹਨ। ਲੰਮੇਂ ਸਮੇਂ ਬਾਅਦ ਹਨੀ ਸਿੰਘ ਨੇ ਆਪਣੀ ਨਵੀਂ ਐਲਬਮ 'Honey 3.0' ਦੇ ਨਾਲ ਸੋਸ਼ਲ ਮੀਡੀਆ 'ਤੇ ਵਾਪਸੀ ਕੀਤੀ ਹੈ। ਹੁਣ ਹਨੀ ਸਿੰਘ ਨੇ ਇਸ ਐਲਬਮ ਦੇ ਨਵੇਂ ਗੀਤ 'TOGETHER FOREVER' ਦਾ ਐਲਾਨ ਕੀਤਾ ਹੈ। ਇਸ ਸਬੰਧੀ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।

Image Source: Instagram

ਦੱਸ ਦਈਏ ਕਿ ਹਨੀ ਸਿੰਘ ਆਪਣੀ ਪਤਨੀ ਨਾਲ ਤਲਾਕ ਲੈਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਸਨ। ਇਨ੍ਹਾਂ ਸਭ ਤੋਂ ਬਾਅਦ ਮੁੜ ਹਨੀ ਸਿੰਘ ਆਪਣੇ ਕੰਮ 'ਤੇ ਫੋਕਸ ਕਰਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਹਨੀ ਸਿੰਘ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ।

ਹੁਣ ਹਨੀ ਸਿੰਘ ਮੁੜ ਆਪਣੇ ਫੈਨਜ਼ ਲਈ ਫੈਸਟੀਵਲ ਸੀਜ਼ਨ ਦਾ ਸਰਪ੍ਰਾਈਜ਼ ਲੈ ਕੇ ਆਏ ਹਨ। ਜੀ ਹਾਂ, ਹਨੀ ਸਿੰਘ ਆਪਣੀ ਐਲਬਮ 'Honey 3.0' ਚੋਂ ਇੱਕ ਹੋਰ ਰੋਮੈਂਟਿਕ ਗੀਤ ਰਿਲੀਜ਼ ਕਰਨ ਵਾਲੇ ਹਨ। ਹਨੀ ਸਿੰਘ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਹੈ।

ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "My new love song “TOGETHER FOREVER “ releasing on 15th October only on YouTube/YoYoHoneysingh!! Its gonna b a warm up for my album Honey3.0 #yoyohoneysingh #lovesongs #love @rupanbal #hollywood"

Image Source: Instagram

ਹਨੀ ਸਿੰਘ ਦੇ ਇਸ ਨਵੇਂ ਗੀਤ ਦਾ ਨਾਮ “TOGETHER FOREVER “ ਹੈ। ਇਹ ਇੱਕ ਰੋਮੈਂਟਿਕ ਗੀਤ ਹੈ। ਹਨੀ  ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਨ੍ਹਾਂ ਦਾ ਇਹ ਨਵਾਂ ਗੀਤ 15 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਹ ਗੀਤ ਉਨ੍ਹਾਂ ਦੀ ਐਲਬਮ 'Honey 3.0' ਦਾ ਹਿੱਸਾ ਹੈ।

ਹਨੀ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤੱਕ ਉਨ੍ਹਾਂ ਦੇ ਲੱਖਾਂ ਫੈਨਜ਼ ਦੇਖ ਚੁੱਕੇ ਹਨ। ਫੈਨਜ਼ ਉਨ੍ਹਾਂ ਦੀ ਪੋਸਟ ਉੱਤੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਯੂਜ਼ਰਸ ਨੇ ਹਨੀ ਦੀ ਪੋਸਟ 'ਤੇ ਫਾਇਰ ਈਮੋਜੀ ਸ਼ੇਅਰ ਕੀਤੇ ਹਨ। ਕੁਝ ਯੂਜਰਸ ਨੇ ਹਨੀ ਨੂੰ ਉਤਸ਼ਾਹਿਤ ਕਰਦੇ ਹੋਏ ਕਮੈਂਟ 'ਚ ਲਿਖਿਆ, "ਸਰ ਅਸੀਂ ਤੁਹਾਡੀ ਮੁੜ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਾਂ। " ਇੱਕ ਹੋਰ ਯੂਜ਼ਰ ਨੇ ਲਿਖਿਆ, "Honey Is BacK, Simply cannot wait"।

Image Source: Instagram

ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਦਿਲਜੀਤ ਦੋਸਾਂਝ ਨਾਲ ਸਾਂਝੀ ਕੀਤੀ ਨਵੀਂ ਵੀਡੀਓ, ਕਿਹਾ 'ਵੇਖੋ ਮੈਨੂੰ ਮੈਜ਼ਿਕ ਆਉਂਦਾ ਹੈ'

ਦੱਸਣਯੋਗ ਹੈ ਕਿ ਹਨੀ ਸਿੰਘ ਨੂੰ ਉਨ੍ਹਾਂ ਦੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕਈ ਗੀਤ 'ਬ੍ਰਾਊਨ ਰੰਗ', 'ਬਲੂ ਆਈਜ਼', 'ਅੰਗਰੇਜ਼ੀ ਬੀਟ', 'ਡੋਪ ਸ਼ਾਪ' ਅਤੇ 'ਮਨਾਲੀ ਟਰਾਂਸ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਇਸ ਨਵੀਂ ਮਿਊਜ਼ਿਕ ਐਲਬਮ ਦੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Yo Yo Honey Singh (@yoyohoneysingh)

Related Post