ਯੋ ਯੋ ਹਨੀ ਸਿੰਘ ਅਤੇ ਬੋਹੇਮੀਆ ਕਾਫ਼ੀ ਸਮੇਂ ਬਾਅਦ ਇਕੱਠੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

Yo Yo Honey Singh and Bohemia: ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਜੋ ਕਿ ਇੰਨ੍ਹੀ ਦਿਨੀਂ ਆਪਣੀ ਲੁੱਕ ਅਤੇ ਆਪਣੀ ਮਿਊਜ਼ਿਕ ਐਲਬਮ ਹਨੀ3.0 ਲੈ ਕੇ ਸੁਰਖੀਆਂ ਵਿੱਚ ਹਨ। ਹਨੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਆਬੂ ਧਾਬੀ ਵਿੱਚ ਹੋਏ ਕ੍ਰਿਕਟ ਮੈਚ ਵਿੱਚ ਹਨੀ ਸਿੰਘ ਅਤੇ ਬੋਹੇਮੀਆ ਕਾਫ਼ੀ ਸਮੇਂ ਬਾਅਦ ਇਕੱਠੇ ਨਜ਼ਰ ਆਏ। ਜਿਸ ਦੀਆਂ ਤਸਵੀਰਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਹੋਏ ਨਿਰਾਸ਼, ਇਸ ਵਜ੍ਹਾ ਕਰਕੇ ‘Same Beef’ ਗੀਤ ਨੂੰ ਹਟਾਇਆ ਗਿਆ ਯੂਟਿਊਬ ਤੋਂ
image source: instagram
ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਰੈਪਰ ਬੋਹੇਮੀਆ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘With the Legend @iambohemia ਭਾਜੀ !! ਦਿਲ ਖੁਸ਼ ਹੋ ਗਿਆ !! Bass hun SAHARA TERE PYAAR KA SANAM CHAHIYE’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ। ਹੁਣ ਤੱਕ ਇਸ ਪੋਸਟ ਉੱਤੇ ਛੇ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਹਨ।
image source: instagram
ਹਾਲ ਵਿੱਚ ਯੋ ਯੋ ਹਨੀ ਸਿੰਘ ਆਪਣੇ ਨਵੇਂ ਗੀਤ Jaam ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਇਹ ਗੀਤ ਅਜੇ ਵੀ ਯੂਟਿਊਬ ਉੱਤੇ ਟਰੈਂਡਿੰਗ ਵਿੱਚ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ਮਹੀਨੇ ਵਿੱਚ ‘ਗਤੀਵਿਧੀ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਬਾਲੀਵੁੱਡ ਹੌਟ ਅਦਾਕਾਰਾ ਮੌਨੀ ਰਾਏ।
Image Source: Twitter
ਦੱਸ ਦਈਏ ਕਿ ਹਨੀ ਸਿੰਘ ਹਾਲ ਹੀ ਆਪਣੇ ਤਲਾਕ ਕਰਕੇ ਸੁਰਖੀਆਂ ‘ਚ ਰਹੇ ਸੀ। ਕਈ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਹਨੀ ਸਿੰਘ ਦਾ ਆਪਣੀ ਪਤਨੀ ਸ਼ਾਲਿਨੀ ਨਾਲ ਤਲਾਕ ਹੋਇਆ ਹੈ। ਇਸ ਤੋਂ ਬਾਅਦ ਹੀ ਹਨੀ ਸਿੰਘ ਨੇ ਇੰਡਸਟਰੀ ‘ਚ ਹੁਣ ਵਾਪਸੀ ਕੀਤੀ ਹੈ। ਇਸ ਦੇ ਨਾਲ ਨਾਲ ਹਨੀ ਸਿੰਘ ਨੇ ਆਪਣੇ ਨਵੇਂ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਹੈ।
View this post on Instagram