'ਯੈੱਸ ਆਈ ਐੱਮ ਸਟੂਡੈਂਟ' (Yes I Am Student) ਸਿੱਧੂ ਮੂਸੇਵਾਲਾ ਦੀ ਮੋਸਟ ਅਵੇਟਡ ਫ਼ਿਲਮ ਹੈ। ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜੀ ਹਾਂ ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਸਾਬ (SAAB) ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ।
ਹੋਰ ਪੜ੍ਹੋ : ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਨੇ ਵੀ ਟਵੀਟ ਕਰਕੇ ਦਿਲਜੀਤ ਦੋਸਾਂਝ ਦੀ ‘ਮੂਨ ਚਾਈਲਡ ਏਰਾ’ ਦੀ ਕੀਤੀ ਤਾਰੀਫ਼
ਇਸ ਗੀਤ ਨੂੰ Sidhu Moose wala ਅਤੇ Gurtaj ਨੇ ਮਿਲਕੇ ਗਾਇਆ ਹੈ। ਇਸ ਗੀਤ 'ਚ ਪਿਉ ਦਾ ਆਪਣੇ ਪੁੱਤ ਦੇ ਲਈ ਫਿਕਰ ਨੂੰ ਬਿਆਨ ਕੀਤਾ ਗਿਆ ਹੈ। ਉਹ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਵਧੀਆ ਪੜ੍ਹ ਲਿਖੇ ਕੇ ਸਾਬ ਬਣ ਜਾ, ਕਿਉਂਕਿ ਖੇਤੀ ਕਰਨੀ ਪੰਜਾਬ 'ਚ ਮੁਸ਼ਕਿਲ ਹੋਈ ਪਈ ਹੈ। ਫਿਰ ਜਦੋਂ ਪਿਉ ਨੂੰ ਆਪਣੇ ਪੁੱਤ ਦੀ ਵਿਦੇਸ਼ ਜਾਣ ਦੀ ਖੁਹਾਇਸ਼ ਦਾ ਪਤਾ ਚੱਲਦਾ ਹੈ ਤਾਂ ਕਹਿੰਦਾ ਹੈ ਕਿ ਦੇਖਲਾ ਪੁੱਤ ਤੂੰ ਕੀ ਕਰਨਾ ਤੇਰੀ ਮਰਜ਼ੀ ਹੈ, ਮਿਹਨਤ ਤਾਂ ਉੱਥੇ ਵੀ ਹੱਡ ਬੰਨਵੀਂ ਉੱਥੇ ਵੀ ਕਰਨੀ ਪੈਣੀ ਹੈ। ਗੀਤ ਦੇ ਅਖੀਰਲੇ ਭਾਗ ‘ਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕੀਤਾ ਹੈ।
ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ ਖੁਦ ਸਿੱਧੂ ਮੂਸੇਵਾਲਾ ਅਤੇ Hapee Malhi ਨੇ ਲਿਖੇ ਹਨ। ਦਾ ਕਿਡ ਨੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਇਸ ਫ਼ਿਲਮ ਨੂੰ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਾਮੀ ਗੀਤਕਾਰ ਗਿੱਲ ਰੌਂਤਾ ਨੇ ਲਿਖੀ ਹੈ । ਗਿੱਲ ਰੌਂਤਾ ਆਪਣੀ ਕਹਾਣੀ ਦੇ ਰਾਹੀਂ, ਸਟੂਡੈਂਟ ਵੀਜ਼ੇ ‘ਤੇ ਵਿਦੇਸ਼ ‘ਚ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ। ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ 22 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।